ਡੀਏਵੀ ਸਕੂਲ ਪਟਿਆਲਾ ’ਚ ਅੰਬੇਡਕਰ ਜੈਅੰਤੀ ਤੇ ਵਿਸਾਖੀ ਮਨਾਈ
ਡੀਏਵੀ ਸਕੂਲ ਪਟਿਆਲਾ ’ਚ ਅੰਬੇਡਕਰ ਜਯੰਤੀ ਅਤੇ ਵਿਸਾਖੀ ਮਨਾਈ
Publish Date: Tue, 14 Apr 2026 04:38 PM (IST)
Updated Date: Tue, 14 Apr 2026 04:42 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਅੰਬੇਡਕਰ ਜੈਅੰਤੀ ਤੇ ਵਿਸਾਖੀ ਦਾ ਸਮਾਰੋਹ ਡੀਏਵੀ ਪਬਲਿਕ ਸਕੂਲ ਪਟਿਆਲਾ ਵਿਚ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਭੀਮ ਰਾਓ ਰਾਮਜੀ ਅੰਬੇਡਕਰ ਦੀ ਜੈਅੰਤੀ ਦੇ ਉਪਲੱਖ ’ਚ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਬਾਬਾ ਸਾਹਿਬ ਨੂੰ ਫੁੱਲਾਂ ਦੀ ਸ਼ਰਧਾਂਜਲੀ ਅਰਪਿਤ ਕੀਤੀ ਗਈ। 10ਵੀਂ ਜਮਾਤ ਦੀਆਂ ਵਿਦਿਆਰਥਣਾਂ ਹਰਸਿਮਰਤ ਤੇ ਵ੍ਰਿਧੀ ਨੇ ਡਾ. ਅੰਬੇਡਕਰ ਦੇ ਭਾਰਤੀ ਸੰਵਿਧਾਨ ਵਿਚ ਦਿੱਤੇ ਅਮੋਲ ਯੋਗਦਾਨ ਤੇ ਆਧੁਨਿਕ ਭਾਰਤ ਦੀ ਰਚਨਾ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣ ਪਾਇਆ। ਵਿਸਾਖੀ ਦੇ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਪੁਰਾਣੇ, ਸਦਾ-ਬਹਾਰ ਤੇ ਰਵਾਇਤੀ ਪੰਜਾਬੀ ਗੀਤਾਂ ਦੀ ਸੁੰਦਰ ਪ੍ਰਸਤੁਤੀ ਕਰਕੇ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ। ਜਮਾਤ 3 ਤੋਂ 8 ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਜੋਸ਼ੀਲਾ ਭੰਗੜਾ ਸਭ ਦਾ ਮਨ ਮੋਹ ਗਿਆ। 10ਵੀਂ ਜਮਾਤ ਦੀ ਵਿਦਿਆਰਥਣ ਨਿਤਸੰਜਮ ਨੇ ਵਿਸਾਖੀ ਦੇ ਮਹੱਤਵ ’ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਸਮਾਰੋਹ ਹਾਊਸ ਮਾਰਸ਼ਲ ਮਿਸਿਜ਼ ਅੰਜਲੀ ਗੁਪਤਾ ਅਤੇ ਐਕਟਿਵਿਟੀ ਇੰਚਾਰਜ ਮਿਸਿਜ਼ ਨਿੰਮੀ ਚਿੱਘਲ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ’ਤੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਇਸ ਦਿਨ ਭੀਮਰਾਓ ਰਾਮ ਜੀ ਅੰਬੇਡਕਰ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਦੇ ਹਾਂ, ਜੋ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਸਨ।