ਡੀਏਵੀ ਸਕੂਲ ਤਿੰਨ ਰੋਜ਼ਾ ਸਮਾਗਮ ਕਰਵਾਇਆ
ਡੀਏਵੀ ਸਕੂਲ ਤਿੰਨ ਦਿਵਸੀ ਕਲਾਸ ਕਾਂਸਰਟ ਦਾ ਆਯੋਜਨ
Publish Date: Tue, 17 Feb 2026 04:31 PM (IST)
Updated Date: Tue, 17 Feb 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਸਕੂਲ ਪਟਿਆਲਾ ਵੱਲੋਂ 11 ਤੋਂ 14 ਫ਼ਰਵਰੀ ਤੱਕ ਕਲਾਸ ਤੀਜੀ, ਚੌਥੀ ਅਤੇ ਪੰਜਵੀ ਦੇ ਵਿਦਿਆਰਥੀਆਂ ਲਈ ਤਿੰਨ ਦਿਨਾਂ ਦਾ ਸ਼ਾਨਦਾਰ ਕਲਾਸ ਕਨਸਰਟ ਸਮਾਰੋਹ ਕੀਤਾ ਗਿਆ। ਸਮਾਰੋਹਾਂ ਦੇ ਵਿਸ਼ੇ ਸਨ ‘ਪ੍ਰਵਾਹ ਸਿੱਖਣ, ਹਾਸੇ ਅਤੇ ਪ੍ਰਤਿਭਾ ਦੀ ਵਗਦੀ ਯਾਤਰਾ,’ ‘ਡਿਜ਼ਿਟਲ ਵੇਵਜ਼ – ਕਿੰਨਾ ਹੈ ਬਹੁਤ ਜ਼ਿਆਦਾ?’ ਤੇ ‘ਤਰੰਗ – ਖੁਸ਼ੀਆਂ ਦੀਆਂ ਲਹਿਰਾਂ।’ ਸਮਾਗਮ ’ਚ ਸਕੂਲ ਦੀ ਅਕਾਦਮਿਕ ਉਤਕ੍ਰਿਸ਼ਟਤਾ, ਸੱਭਿਆਚਾਰਕ ਧਨਵੰਤਾ ਅਤੇ ਮੁੱਲ-ਆਧਾਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਰੋਸ਼ਨ ਕੀਤਾ। ਕਾਰਜਕ੍ਰਮ ਦੀ ਸ਼ੁਰੂਆਤ ਦੀਪ ਪ੍ਰਜਵਲਨ, ਡੀਏਵੀ ਗੀਤ ਤੇ ਫੁੱਲਾਂ ਨਾਲ ਸਵਾਗਤ ਨਾਲ ਹੋਈ। ਸਮਾਰੋਹਾਂ ਨੂੰ ਸ਼ੋਭਾ ਬਖ਼ਸ਼ਣ ਲਈ ਮੁੱਖ ਮਹਿਮਾਨ ਵਜੋਂ ਵਿਕਾਸ ਸਭਰਵਾਲ (ਏਆਈਜੀ ਪੁਲਿਸ ਕਰਾਈਮ ਬ੍ਰਾਂਚ) ਤੇ ਸੁਰਿੰਦਰਪਾਲ ਖੰਨਾ (ਸਾਬਕਾ ਏਆਈਜੀ ਪ੍ਰਿਜ਼ਨਜ਼) ਹਾਜ਼ਰ ਰਹੇ। ਵਿਸ਼ੇਸ਼ ਮਹਿਮਾਨ ਵਜੋਂ ਮੇਹਰ ਸਿੰਘ (ਸਬ ਇੰਸਪੈਕਟਰ), ਅਤਿਥਿ-ਵਿਸ਼ੇਸ਼ ਅਨੁ ਤਿਵਾਰੀ, ਕੁਮੁਦ ਸਭਰਵਾਲ ਅਤੇ ਨੀਰਜ ਗੋਇਲ (ਪ੍ਰਿੰਸੀਪਲ, ਮੋਦੀ ਕਾਲਜ, ਪਟਿਆਲਾ) ਨੇ ਆਪਣੀ ਹਾਜ਼ਰੀ ਲਗਵਾਈ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਪ੍ਰੇਰਕ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸੰਤੁਲਿਤ ਜੀਵਨ, ਉਤਕ੍ਰਿਸ਼ਟਤਾ ਅਤੇ ਸਚੇਤ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਸੈਸ਼ਨ 2025–26 ਦੀ ਅਕਾਦਮਿਕ ਰਿਪੋਰਟ ਪ੍ਰੀਆ ਕਪੂਰ ਵੱਲੋਂ ਪੇਸ਼ ਕੀਤੀ ਗਈ। ਕਲਾਸ ਚੌਥੀ ਦਾ ਵਿਸ਼ਾ ‘ਡਿਜ਼ਿਟਲ ਵੇਵਜ਼ – ਕਿੰਨਾ ਹੈ ਬਹੁਤ ਜ਼ਿਆਦਾ?’ ਬਹੁਤ ਹੀ ਚਿੰਤਨਸ਼ੀਲ ਅਤੇ ਜਾਗਰੂਕਤਾ ਭਰਪੂਰ ਰਿਹਾ। ਬਾਬੂ ਦੀ ਡਿਜ਼ਿਟਲ ਦਾਸਤਾਨ, ਟ੍ਰੈਂਡਿੰਗ ਪੇਰੈਂਟਸ (ਨੁੱਕੜ ਨਾਟਕ), ਸੁਰ ਐਂਡ ਸਕ੍ਰੀਨ, ਅਤੇ ਘੋਸਟਜ਼ ਨਾਈਟ ਆਉਟ ਵਰਗੀਆਂ ਪੇਸ਼ਕਾਰੀਆਂ ਨੇ ਜ਼ਿੰਮੇਵਾਰ ਡਿਜ਼ਿਟਲ ਵਰਤੋਂ ਦਾ ਸੰਦੇਸ਼ ਦਿੱਤਾ। ਕਲਾਸ ਪੰਜਵੀ ਦਾ ‘ਤਰੰਗ – ਖੁਸ਼ੀਆਂ ਦੀਆਂ ਲਹਿਰਾਂ’ ਸਮਾਰੋਹ ਆਤਮਵਿਸ਼ਵਾਸ, ਵਿਕਾਸ ਤੇ ਖੁਸ਼ਮਿਜ਼ਾਜ ਸਿੱਖਣ ਦਾ ਪ੍ਰਤੀਕ ਬਣਿਆ। ਬਿਆਂਵੈਨਿਊ ਆ ਛੱਤੀਸਗੜ੍ਹ, ਦ ਡੈਸਕ ਡਰਾਮਾ, ਮੇਲੋਡੀਜ਼ ਆਫ ਮੈਮਰੀਜ਼, ਅਤੇ ਗਿਆਨ ਦੀ ਗਲੀ (ਨੁੱਕੜ ਨਾਟਕ) ਨੇ ਦਰਸ਼ਕਾਂ ਦੀ ਵਾਹਵਾਹੀ ਹਾਸਲ ਕੀਤੀ। ਸਾਲਾਨਾ ਰਿਪੋਰਟ ਪ੍ਰੀਆ ਕਪੂਰ ਵੱਲੋਂ ਪੇਸ਼ ਕੀਤੀ ਗਈ। ਤਿੰਨਾਂ ਦਿਨਾਂ ਦੇ ਸਮਾਰੋਹ ਰਾਸ਼ਟਰੀ ਗੀਤ ਨਾਲ ਦੇਸ਼ਭਗਤੀ ਦੇ ਮਾਹੌਲ ਵਿਚ ਸਮਾਪਤ ਹੋਏ।