ਮਾਤਾ-ਪਿਤਾ ਪੂਜਨ ਦਿਵਸ ਸਬੰਧੀ ਵਰਕਸ਼ਾਪ ਕਰਵਾਈ
ਮਾਤਾ-ਪਿਤਾ ਪੂਜਨ ਦਿਵਸ ਸੰਬੰਧੀ ਵਰਕਸ਼ਾਪ ਦਾ ਆਯੋਜਨ
Publish Date: Wed, 11 Feb 2026 04:24 PM (IST)
Updated Date: Wed, 11 Feb 2026 04:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ, ਪਟਿਆਲਾ ਵਿਚ ਵਿਦਿਆਰਥੀਆਂ ਵਿਚ ਪਰਿਵਾਰਕ ਮੁੱਲਾਂ ਦੇ ਵਿਕਾਸ ਅਤੇ ਭਾਵਨਾਤਮਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਾਤਾ-ਪਿਤਾ ਪੂਜਨ ਦਿਵਸ ਮੌਕੇ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਸੰਚਾਲਨ ਸੰਤ ਸ਼੍ਰੀ ਆਸਾਰਾਮ ਆਸ਼ਰਮ ਟਰਸਟ, ਦਿੱਲੀ (ਪਟਿਆਲਾ ਸ਼ਾਖਾ) ਵੱਲੋਂ ਪਧਾਰੇ ਪ੍ਰੇਮ ਸਿੰਘ ਸੋਖਲ (ਸ੍ਸੰਸਥਾ ਪ੍ਰਧਾਨ ) ਸੁਨੀਤਾ ਡਾਂਗੀ (ਮਹਾਸਚਿਵ), ਬਿਮਲਾ ਦੇਵੀ (ਉਪ-ਪ੍ਰਧਾਨ ) ਅਤੇ ਕੈਲਾਸ਼ ਕੁਮਾਰ (ਸਚਿਵ) ਨੇ ਕੀਤਾ। ਵਕਤਾਵਾਂ ਨੇ ਵਿਦਿਆਰਥੀਆਂ ਨੂੰ ਪਿਆਰ, ਸਤਿਕਾਰ ਅਤੇ ਕਰੁਣਾ ‘ਤੇ ਆਧਾਰਿਤ ਸਾਰਥਕ ਰਿਸ਼ਤਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਮਾਤਾ-ਪਿਤਾ ਦੇ ਅਮੋਲ ਯੋਗਦਾਨ ‘ਤੇ ਰੋਸ਼ਨੀ ਪਾਈ, ਜਿਨ੍ਹਾਂ ਨੇ ਸਾਨੂੰ ਜੀਵਨ ਬਖ਼ਸ਼ਿਆ ਅਤੇ ਸਦਾ ਸਾਡੀ ਸੰਭਾਲ ਕੀਤੀ। ਕਾਰਜਕ੍ਰਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਨੂੰ ਮਾਲਾ ਪਹਿਨਾਈ ਅਤੇ ਉਨ੍ਹਾਂ ਦੇ ਚਰਨ ਛੂਹ ਕੇ ਸਤਿਕਾਰ ਪ੍ਰਗਟ ਕੀਤਾ, ਜੋ ਭਾਰਤੀ ਸਭਿਆਚਾਰ, ਪਰੰਪਰਾਵਾਂ ਅਤੇ ਸੰਸਕਾਰਾਂ ਦਾ ਪ੍ਰਤੀਕ ਹੈ। ਇਸ ਭਾਵਨਾਤਮਕ ਪਲ ਨੇ ਵਿਦਿਆਰਥੀਆਂ ਅਤੇ ਅਭਿਭਾਵਕਾਂ ਦਰਮਿਆਨ ਸਨੇਹ ਅਤੇ ਆਪਸੀ ਸਮਝ ਨੂੰ ਹੋਰ ਮਜ਼ਬੂਤ ਕੀਤਾ। ਇਸ ਵਰਕਸ਼ਾਪ ਨੇ ਵਿਦਿਆਰਥੀਆਂ ‘ਤੇ ਡੂੰਘਾ ਪ੍ਰਭਾਵ ਛੱਡਿਆ ਅਤੇ ਉਨ੍ਹਾਂ ਨੂੰ ਮਾਤਾ-ਪਿਤਾ ਪ੍ਰਤੀ ਕ੍ਰਿਤੱਗਤਾ ਤੇ ਪਰਿਵਾਰਕ ਬੰਧਨਾਂ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾਨਸਿਕ ਸਮਰੱਥਾ, ਬੁੱਧੀ ਵਿਕਾਸ ਅਤੇ ਚੰਗੀ ਸਿਹਤ ਲਈ ਕੁਝ ਯੋਗ ਅਭਿਆਸ ਅਤੇ ਉਪਾਅ ਵੀ ਕਰਵਾਏ ਗਏ।