ਡੀਏਵੀ ਵਿਦਿਆਰਥਣਾਂ ਨੇ ਰਾਸ਼ਟਰੀ ਖੇਡਾਂ ’ਚ ਮਾਰੀਆਂ ਮੱਲਾਂ
ਡੀਏਵੀ ਵਿਦਿਆਰਥਣਾਂ ਨੇ ਰਾਸ਼ਟਰੀ ਖੇਡਾਂ 'ਚ ਮਾਰੀਆਂ ਮੱਲਾਂ
Publish Date: Sat, 17 Jan 2026 04:27 PM (IST)
Updated Date: Sat, 17 Jan 2026 04:30 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਡੀਏਵੀ ਪਬਲਿਕ ਸਕੂਲ ਪਾਤੜਾਂ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੇ ਨੈਸ਼ਨਲ ਪੱਧਰੀ ਕੁਸ਼ਤੀ ਅਤੇ ਜੁਡੋ ਮੁਕਾਬਿਲਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਸਕੂਲ ਪ੍ਰਿੰਸੀਪਲ ਨਵਦੀਪ ਵਸਿਸ਼ਟ ਨੇ ਦੱਸਿਆ ਕਿ 9 ਤੋਂ 12 ਜਨਵਰੀ 2026 ਦਰਮਿਆਨ ਨੋਇਡਾ ਦੇ ਇੰਨਡੋਰ ਸਟੇਡੀਅਮ ਵਿਖੇ ਡੀਏਵੀ ਨੈਸ਼ਨਲ ਪੱਧਰੀ ਖੇਡ ਮੁਕਾਬਲੇ ਕਰਵਾਏ। ਦੇਸ਼ ਭਰ ਦੇ 28 ਰਾਜਾਂ ਦੇ 900 ਸਕੂਲਾਂ ਵਿੱਚੋਂ ਆਏ 9 ਹਜ਼ਾਰ ਦੇ ਕਰੀਬ ਪ੍ਰਤੀਯੋਗੀਆਂ ਦੇ ਇਨ੍ਹਾਂ ਸਖ਼ਤ ਮੁਕਾਬਲਿਆਂ ਵਿੱਚ, ਡੀਏਵੀ ਪਾਤੜਾਂ ਦੀਆਂ ਵਿਦਿਆਥਣਾਂ ਨੇ 14,17, 19 ਉਮਰ ਅਤੇ ਵੱਖ-ਵੱਖ ਭਾਰ ਵਰਗ ਤਹਿਤ ਹਿੱਸਾ ਲੈ ਕੇ ਸੋਨੇ,ਚਾਂਦੀ ਅਤੇ ਕਾਂਸੇ ਦੇ 13 ਤਮਗੇ ਜਿੱਤੇ l ਜਦਕਿ ਕੁਸ਼ਤੀ ਮੁਕਾਬਲਿਆਂ ਵਿੱਚ ਸਮੁੱਚੀ ਟਰਾਫੀ ਜਿੱਤ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਪ੍ਰਿੰਸੀਪਲ ਨਵਦੀਪ ਵਸ਼ਿਸ਼ਟ ਨੇ ਜੇਤੂ ਵਿਦਿਆਥਣਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇਨ੍ਹਾਂ ਵਿਦਿਆਥਣਾਂ ਅਤੇ ਇਨ੍ਹਾਂ ਦੇ ਸਰੀਰਕ ਸਿੱਖਿਆ ਅਧਿਆਪਕ ਜੀਵਨ ਸਿੰਘ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਸਾਰੀਆਂ ਜੇਤੂ ਵਿਦਿਆਥਣਾਂ ਨੂੰ ਅੱਗੇ ਤੋਂ ਹੋਰ ਵੀ ਮਿਹਨਤ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।