ਡੀਏਵੀ ਪਬਲਿਕ ਸਕੂਲ ਵਿਖੇ ਨ੍ਰਿਤਯ ਕਲਾ ਵਰਕਸ਼ਾਪ
ਡੀਏਵੀ ਪਬਲਿਕ ਸਕੂਲ, ਪਟਿਆਲਾ ਵਿਖੇ ਨ੍ਰਿਤਯ ਕਲਾ ਵਰਕਸ਼ਾਪ ਦਾ ਆਯੋਜਨ
Publish Date: Sat, 11 Apr 2026 05:34 PM (IST)
Updated Date: Sat, 11 Apr 2026 05:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਡੀਏਵੀ ਪਬਲਿਕ ਸਕੂਲ, ਪਟਿਆਲਾ ਦੇ ਕਲਾਸ ਅੱਠਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਾਂਸੀ ਸੈਕਸੇਨਾ, ਪ੍ਰੋਫੈਸਰ, ਐਸ.ਆਰ. ਗਵਰਨਮੈਂਟ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵੱਲੋਂ ਪੇਸ਼ ਕੀਤੀ ਗਈ ਇਕ ਮਨਮੋਹਕ ਸ਼ਾਸਤਰੀ ਨ੍ਰਿਤਯ ਪ੍ਰਸਤੁਤੀ ਦੇਖਣ ਦਾ ਸੁਨਹਿਰਾ ਮੌਕਾ ਪ੍ਰਾਪਤ ਹੋਇਆ। ਇਹ ਪ੍ਰੋਗਰਾਮ ਐੱਸਪੀਆਈਸੀ ਐੱਮਏਸੀਏਵਾਈ (ਸੋਸਾਇਟੀ ਫਾਰ ਦ ਪ੍ਰੋਮੋਸ਼ਨ ਆਫ ਇੰਡిਇਅਨ ਕਲਾਸਿਕਲ ਮਿਊਜ਼ਿਕ ਐਂਡ ਕਲਚਰ ਅਮੰਗਸਟ ਯੂਥ) ਦੀ ਪ੍ਰੇਰਣਾਦਾਇਕ ਪਹਿਲ ਦੇ ਤਹਿਤ ਕੀਤਾ ਗਿਆ। ਐੱਸਪੀਆਈਸੀ ਐੱਮਏਸੀਏਵਾਈ ਸਿਰਫ਼ ਇਕ ਸੰਸਥਾ ਨਹੀਂ, ਸਗੋਂ ਇਕ ਅੰਦੋਲਨ ਹੈ, ਜਿਸਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਸਮਰਿੱਧ ਅਤੇ ਸ਼ਾਸ਼ਵਤ ਸੱਭਿਆਚਾਰਕ ਧਰੋਹਰ ਨਾਲ ਦੁਬਾਰਾ ਜੋੜਨਾ ਹੈ। ਮੰਚ ’ਤੇ ਲਯ ਅਤੇ ਗ੍ਰੇਸ ਨਾਲ ਭਰਪੂਰ ਨ੍ਰਿਤਯ ਨੇ ਸਭ ਨੂੰ ਮੋਹ ਲਿਆ ਅਤੇ ਵਿਦਿਆਰਥੀਆਂ ’ਚ ਭਾਰਤੀ ਸੱਭਿਆਚਾਰਤੀ ਡੂੰਘੀ ਸ੍ਰਧਾ ਪੈਦਾ ਕੀਤੀ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਸੰਬੋਧਨ ਦੌਰਾਨ ਅਤਿਥੀ ਕਲਾਕਾਰ ਦਾ ਦਿਲੋਂ ਧੰਨਵਾਦ ਕੀਤਾ।