ਡੀਏਵੀ ਪਾਤੜਾਂ ਦੇ 10ਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ
ਡੀਏਵੀ ਪਾਤੜਾਂ ਦੇ 10ਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ
Publish Date: Fri, 17 Apr 2026 06:20 PM (IST)
Updated Date: Sat, 18 Apr 2026 04:07 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡੀਏਵੀ ਪਬਲਿਕ ਸਕੂਲ ਪਾਤੜਾਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਨਵਦੀਪ ਵਸ਼ਿਸ਼ਟ ਨੇ ਦੱਸਿਆ ਕਿ 10ਵੀਂ ਜਮਾਤ ਦੇ ਕੁੱਲ 72 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ l 60 ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ 9 ਵਿਦਿਆਰਥੀਆਂ ਨੇ 90 ਫੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ l ਇਨ੍ਹਾਂ ਵਿਦਿਆਰਥੀਆਂ ’ਚੋਂ ਰੋਮਿਕਾ 98.2 ਫੀਸਦੀ, ਵੰਸ਼ ਗਰਗ 97 ਫੀਸਦੀ, ਤਨਿਸ਼ 96.6 ਫੀਸਦੀ, ਰਾਹੁਲ ਕੁਮਾਰ 96.2 ਫੀਸਦੀ, ਲਾਜਪਤ 94.8 ਫੀਸਦੀ, ਨਿਵੰਤ ਸੈਣੀ 93.6 ਫੀਸਦੀ, ਲਕਸ਼ ਮਿੱਤਲ 90.8 ਫੀਸਦੀ, ਇਸ਼ਿਕਾ 90.6 ਫੀਸਦੀ, ਸ਼ਗਨ ਗੁਪਤਾ 90.6 ਫੀਸਦੀ, ਤਮੰਨਾ 86.2 ਫੀਸਦੀ, ਸਕਸ਼ਮ 85.4 ਫੀਸਦੀ, ਨੁਪੁਰ ਰਾਣੀ 84.6 ਫੀਸਦੀ, ਪ੍ਰਿਯੰਕਾ ਧਾਲੀਵਾਲ 84.2 ਫੀਸਦੀ, ਸ਼ੁਭਮ ਸਿੰਘ 84 ਫੀਸਦੀ, ਅਕਰਸ਼ਿਤਾ 83.4 ਫੀਸਦੀ, ਤਰਨਜੋਤ ਸੈਣੀ 82.8 ਫੀਸਦੀ ਅੰਕ ਪ੍ਰਾਪਤ ਕਰ ਕੇ ਅੱਵਲ ਰਹੇl ਪ੍ਰਿੰਸੀਪਲ ਨਵਦੀਪ ਵਸ਼ਿਸ਼ਟ ਤੇ ਸਕੂਲ ਸਟਾਫ਼ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।