ਆਸਰਾ ’ਚ ਧੂਮ ਧਾਮ ਨਾਲ ਮਨਾਈ ਧੀਆਂ ਦੀ ਲੋਹੜੀ
ਆਸਰਾ ’ਚ ਧੂਮ ਧਾਮ ਨਾਲ ਮਨਾਈ ਧੀਆਂ ਦੀ ਲੋਹੜੀ
Publish Date: Wed, 14 Jan 2026 03:45 PM (IST)
Updated Date: Thu, 15 Jan 2026 04:01 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਆਸਰਾ ਕਾਲਜ ਆਫ ਐਜੂਕੇਸ਼ਨ ਦੇ ਵਿਹੜੇ ਵਿਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ’ਚ ਆਸਰਾ ਕਾਲਜ ਦੇ 100 ਤੋਂ ਜਿਆਦਾ ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਆਸਰਾ ਗਰੁੱਪ ਦੇ ਚੇਅਰਮੈਨ ਡਾ. ਆਰਕੇ ਗੋਇਲ ਤੇ ਐੱਮਡੀ ਡਾ. ਕੇਸਵ ਗੋਇਲ, ਪ੍ਰਿਯੰਕਾ, ਅੰਜੂ ਗੋਇਲ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਮੁੱਖ ਮਹਿਮਾਨਾਂ ਵੱਲੋਂ ਲੋਹੜੀ ਜਲਾਉਣ ਦੀ ਰਸਮ ਨਿਭਾ ਕੇ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ, ਇਸ ਤੋ ਬਾਅਦ ਸਾਰੇ ਅਧਿਆਪਕਾਂ ਨੇ ਲੋਹੜੀ ਦਾ ਮੱਥਾ ਟੇਕਿਆ। ਪ੍ਰਿੰਸੀਪਲ ਡਾ. ਰਿਤੂ ਚੋਪੜਾ ਨੇ ਇਸ ਮੌਕੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ। ਇਸ ਉਪਰੰਤ ਅਧਿਆਪਕਾਂ ਵਲੋਂ ਇੱਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਨੇ ਸਾਰਿਆ ਨੂੰ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਉਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਕੱਲ ਦੀਆਂ ਕੁੜੀਆਂ, ਮੁੰਡਿਆਂ ਤੋਂ ਕਿਸੇ ਵੀ ਕੰਮ ਵਿਚ ਘੱਟ ਹੀ ਨਹੀਂ , ਬਲਕਿ ਹਰ ਇਕ ਖੇਤਰ ਵਿਚ ਮੁੰਡਿਆ ਤੋਂ ਕਿਤੇ ਜਿਆਦਾ ਅੱਗੇ ਹਨ। ਉਨ੍ਹਾਂ ਨੇ ਇੱਕ ਕਹਾਵਤ ਦੇ ਜਰੀਏ ਧੀਆਂ ਪੁੱਤਰ ਇਕ ਸਮਾਨ-ਮੰਨੇ ਇਸਨੂੰ ਸਾਰਾ ਜਹਾਨ ਦੱਸਦੇ ਹੋਏ ਅੱਜ ਦੇ ਇਸ ਲੋਹੜੀ ਦੇ ਤਿਉਹਾਰ ਨੂੰ ਆਸਰਾ ਕਾਲਜ ਦੀਆਂ ਸਾਰੀਆਂ ਧੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਤੇ ਡਾ. ਕੇਸਵ ਗੋਇਲ (ਐੱਮਡੀ.) ਨੇ ਸਾਰਿਆ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਇਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆ ਨੂੰ ਲੋਹੜੀ ਦੇ ਇਸ ਤਿਉਹਾਰ ਤੋਂ ਪ੍ਰੇਰਣਾ ਲੇਣੀ ਚਾਹੀਦੀ ਹੈ, ਤਾਂ ਜੋ ਅਸੀ ਆਪਸੀ ਭਾਈਚਾਰੇ ਅਤੇ ਪਿਆਰ ਨੂੰ ਬੜਾਵਾ ਦੇ ਸਕੀਏ। ਇਸ ਮੌਕੇ ਪ੍ਰੋ. ਵਿਕਾਸ ਗੋਇਲ, ਡਾ. ਮੁਨੀਸ਼ ਗੋਇਲ, ਅੰਜੂ ਖੋਸਲਾ ਹਾਜ਼ਰ ਸਨ।