ਅਬਰਾਵਾਂ ਵਿਖੇ ਚੋਥਾ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ
ਅਬਰਾਵਾਂ ਵਿਖੇ ਚੋਥਾ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ
Publish Date: Tue, 14 Apr 2026 08:32 PM (IST)
Updated Date: Tue, 14 Apr 2026 08:36 PM (IST)

ਫੋਟੋ 14ਪੀਟੀਐਲ: 39 ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਖਾਲਸਾ ਸਾਜਨਾ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਬਰਾਵਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਚੋਥਾ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ 61 ਬੱਚਿਆਂ ਨੇ ਭਾਗ ਲਿਆ। ਇਸ ਦਸਤਾਰ ਮੁਕਾਬਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਗਮ ਦੇ ਮੁੱਖ ਪ੍ਰਬੰਧਕ ਸਰਬੰਸਪ੍ਰਤੀਕ ਸਿੰਘ ਨੇ ਦੱਸਿਆ ਕਿ ਪਹਿਲੇ ਵਰਗ 8 ਤੋਂ 15 ਸਾਲ ਉਮਰ ਦੇ ਬੱਚਿਆਂ ਵਿੱਚ ਸਰਬਜੋਤ ਸਿੰਘ ਪੁੱਤਰ ਸਿਮਰਨਜੀਤ ਸਿੰਘ ਰੋਪੜ ਪਹਿਲਾ, ਸਾਹਿਬ ਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਅਬਰਾਵਾਂ ਦੂਜਾ, ਗਗਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਬਰਾਵਾਂ ਤੀਜਾ, ਗਗਨਦੀਪ ਪੁੱਤਰ ਪਰਮਜੀਤ ਸਿੰਘ ਅਬਰਾਵਾਂ ਨੇ ਚੌਥਾ ਅਤੇ ਅਮ੍ਰਿਤਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਗੀਗੇ ਮਾਜਰਾ ਨੇ ਪੰਜਵਾਂ ਸਥਾਨ ਹਾਸਲ ਕੀਤਾ। 16 ਤੋਂ 22 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਗਗਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਅੰਮ੍ਰਿਤਸਰ ਨੇ ਪਹਿਲਾ ਸਥਾਨ, ਪਰਾਸੂ ਵਰਮਾ ਪੁੱਤਰ ਹਰੀ ਰਾਮ ਸੰਗਰੂਰ ਨੇ ਦੂਜਾ, ਗੁਰਕੀਰਤ ਪੁੱਤਰ ਸਵਰਨ ਸਿੰਘ ਅਬਰਾਵਾਂ ਨੇ ਤੀਜਾ, ਹਰਮਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਖਮਾਣੋ ਨੇ ਚੌਥਾ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਘਟੋਲੀ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਹਨਾਂ ਦਸਤਾਰ ਮੁਕਾਬਲੇ ਵਿੱਚ ਜੱਜ ਗੁਰਚਰਨ ਸਿੰਘ ਤੇ ਸਰਦਾਰ ਨਵਤੰਨ ਸਿੰਘ ਪਗੜੀ ਮੁਕਾਬਲਿਆਂ ਦੀ ਸਹੀ ਚੋਣ ਦੀ ਲੋਕਾਂ ਨੇ ਸ਼ਲਾਘਾ ਕੀਤੀ। ਇਨਾਂ ਦਸਤਾਰ ਮੁਕਾਬਲਿਆਂ ਦੇ ਨਾਲ ਹੀ ਪਿੰਡ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਲੱਖੀ ਅਬਰਾਵਾਂ ਵੱਲੋਂ ਲੰਮੇਰੇ ਕੇਸਾਂ ਦੇ ਮੁਕਾਬਲੇ ਵੀ ਮੌਕੇ ਤੇ ਹੀ ਕਰਵਾਏ ਗਏ। ਜਿਨਾਂ ਵਿੱਚ ਹਰਮਨ ਪ੍ਰੀਤ ਕੌਰ ਪਹਿਲੇ ਨਵਦੀਪ ਕੌਰ ਦੂਜੇ ਮਨਦੀਪ ਕੌਰ ਤੀਜੇ ਤੇ ਲੜਕਿਆਂ ਵਿਚ ਗਗਨਪ੍ਰੀਤ ਸਿੰਘ ਪਹਿਲਾ, ਜਸਨਪ੍ਰੀਤ ਸਿੰਘ ਦੂਜਾ ਅਤੇ ਜੋਬਨਪ੍ਰੀਤ ਸਿੰਘ, ਸਾਹਿਬਾਨ ਸਿੰਘ ਤੀਜੇ ਸਥਾਨ ਉੱਤੇ ਰਹੇ। ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਢਾਡੀ ਜਥੇ ਜੁਝਾਰ ਸਿੰਘ ਅਜ਼ਾਦ ਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਵਿਸਾਖੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।