ਦਸਤਾਰ ਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ
ਖਾਲਸਾ ਸਾਜਨਾ ਦਿਵਸ ਦੇ ਸੰਬਧ ਵਿੱਚ ਦਸਤਾਰ ਅਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ
Publish Date: Tue, 14 Apr 2026 05:31 PM (IST)
Updated Date: Tue, 14 Apr 2026 05:36 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਦੀ ਦੇਖਰੇਖ ਹੇਠ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਖਾਲਸਾ ਸਾਜਨਾ ਦਿਵਸ ਦੇ ਸਬੰਧ ’ਚ ਦਸਤਾਰ ਅਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਗਰੁੱਪ ਦੇ ਲੜਕੇ ਲੜਕੀਆਂ ਨੇ ਭਾਗ ਲਿਆ। ਪ੍ਰਧਾਨ ਭਾਈ ਕੰਗ ਨੇ ਦੱਸਿਆ ਕਿ ਦਸਤ ਦਸਤਾਰ ਸਾਨੂੰ ਵੱਖਰੀ ਪਛਾਣ ਦਿੰਦੀ ਹੈ ਅਤੇ ਸਾਡੀ ਸ਼ਾਨ ’ਚ ਵਾਧਾ ਕਰਦੀ ਹੈ। ਇਸ ਲਈ ਹਰੇਕ ਬੱਚੇ ਨੂੰ ਦਸਤਾਰ ਅਤੇ ਦੁਮਾਲੇ ਸਜਾਉਣੇ ਚਾਹੀਦੇ ਹਨ, ਜਿਸ ਤਹਿਤ ਦੁਮਾਲੇ ਅਤੇ ਕੇਸਕੀ ਸਜਾਉਣ ਦੇ ਮੁਕਾਬਲਿਆਂ ’ਚ 30 ਬੱਚਿਆਂ ਨੇ ਭਾਗ ਲਿਆ, ਜਿਨਾਂ ’ਚੋਂ ਸਾਹਿਬ ਸਿੰਘ ਅਕਾਲ ਅਕੈਡਮੀ ਸਕੂਲ ਨੇ ਪਹਿਲਾ ਸਥਾਨ, ਏਕਮ ਜੀਤ ਸਿੰਘ ਪਟੇਲ ਸਕੂਲ ਰਾਜਪੁਰਾ ਨੇ ਦੂਜਾ ਸਥਾਨ ਅਤੇ ਗੁਰੂ ਅੰਮ੍ਰਿਤ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਨੇ ਤੀਜਾ ਸਥਾਨ, ਇਸੇ ਤਰ੍ਹਾਂ ਲੜਕੀਆਂ ਦੇ ਦੁਮਾਲੇ ਸਜਾਉਣ ਦੇ ਮੁਕਾਬਲੇ ’ਚ 35 ਲੜਕੀਆਂ ਨੇ ਭਾਗ ਲਿਆ। ਜਿਸ ਵਿਚ ਗੁਰਨੂਰ ਕੌਰ ਅਕਾਲ ਅਕੈਡਮੀ ਨੇ ਪਹਿਲਾਂ ਸਥਾਨ, ਅਹਿਮਦੀਪ ਕੌਰ ਰਾਜਪੁਰਾ ਨੇ ਦੂਜਾ ਸਥਾਨ ਅਤੇ ਸਿਫਤ ਕੌਰ ਹੋਲੀ ਐਂਜਲ ਸਕੂਲ ਰਾਜਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਦੇ ਜੂਨੀਅਰ ਗਰੁੱਪ ’ਚ 162 ਬੱਚਿਆਂ ਨੇ ਭਾਗ ਲਿਆ। ਜਿਸ ਵਿੱਚੋਂ ਤਵਨਜੋਤ ਸਿੰਘ ਬੇਬੀ ਕਾਨਵੈਂਟ ਸਕੂਲ ਨੇ ਪਹਿਲਾ ਸਥਾਨ, ਗੁਰੂ ਨਮਨ ਸਿੰਘ ਪਟੇਲ ਪਬਲਿਕ ਸਕੂਲ ਰਾਜਪੁਰਾ ਨੇ ਦੂਜਾ ਸਥਾਨ ਅਤੇ ਮਹਿਤਾਬ ਸਿੰਘ ਹੋਲੀ ਐਂਜਲ ਸਕੂਲ ਰਾਜਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਦੇ ਸੀਨੀਅਰ ਗਰੁੱਪ ਦੇ ਵਿੱਚ 190 ਬੱਚੇ ਨੇ ਭਾਗ ਲਿਆ। ਜਿਨਾਂ ਵਿੱਚੋਂ ਗੁਰਨੀਰਤ ਸਿੰਘ ਸੀਐਮ ਪਬਲਿਕ ਸਕੂਲ ਰਾਜਪੁਰਾ ਨੇ ਪਹਿਲਾਂ ਸਥਾਨ, ਅਰਸ਼ਪ੍ਰੀਤ ਸਿੰਘ ਸੰਗਰੂਰ ਨੇ ਦੂਜਾ ਸਥਾਨ, ਗੁਰਮਲਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਪ੍ਰੇਮ ਸਿੰਘ ਐਨਟੀਸੀ ਸਕੂਲ ਨੰਬਰ ਤਿੰਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਜਸਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਮਨਮੋਹਨ ਸਿੰਘ, ਗੁਰਮੀਤ ਸਿੰਘ, ਰਾਜਵਿੰਦਰ ਕੌਰ ਤੇ ਕਰਮਜੀਤ ਕੌਰ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਲੜਕੇ ਲੜਕੀਆਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਇਕਬਾਲ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ, ਦਾਤਾਰ ਸਿੰਘ ਭਾਟੀਆ, ਸੁਖਦੇਵ ਸਿੰਘ ਵਿਰਕ, ਮੈਨੇਜਰ ਰਮਿੰਦਰ ਸਿੰਘ, ਕੌਂਸਲਰ ਕਰਨਵੀਰ ਸਿੰਘ ਕੰਗ, ਸਵਰਨ ਸਿੰਘ ਮੀਤ ਗ੍ਰੰਥੀ ਸਮੇਤ ਹੋਰ ਹਾਜ਼ਰ ਸਨ।