- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੌਥਾ ਦਰਜਾ ਮੁਲਾਜਮਾਂ ਵਲੋਂ ਕਾਲਜਾਂ ਅੱਗੇ ਕੀਤੀਆਂ ਗੇਟ ਰੈਲੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਮੰਗ ਹਫ਼ਤੇ ਵਜੋਂ ਸਰਕਾਰੀ ਕਾਲਜਾਂ ਦੇ ਮੇਨ ਗੇਟਾਂ ਅੱਗੇ ਰੋਸ ਰੈਲੀਆਂ ਕੀਤੀਆਂ ਗਈਆਂ। ਇੱਥੇ ਪੁਰਾਤਣ ਸਟੇਟ ਕਾਲਜ ਆਫ ਐਜੂਕੈਸ਼ਨ ਦੇ ਮੁੱਖ ਗੇਟ ਅੱਗੇ ਵੀ ਸਰਕਾਰੀ ਮਹਿੰਦਰਾ ਕਾਲਜ, ਬਿਕਰਮ ਕਾਲਜ, ਵੂਮੈਨ ਕਾਲਜ, ਫਿਜੀਕਲ ਕਾਲਜ, ਰਿਪੁਦਮਨ ਕਾਲਜ ਨਾਭਾ, ਕਿਰਤੀ ਕਾਲਜ ਨਿਆਲ ਪਾਤੜਾਂ, ਚੌਥਾ ਦਰਜਾ ਮੁਲਾਜ਼ਮਾਂ ਕੱਚਿਆਂ ਤੇ ਪੱਕਿਆ ਵਲੋਂ ਸਾਂਝੇ ਤੌਰ ’ਤੇ ਇਕੱਤਰ ਹੋ ਕੇ ਗੇਟ ਰੈਲੀ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਤੇ ਮੁਲਾਜ਼ਮਾਂ ਵੀ ਸ਼ਾਮਲ ਹੋਏ। ਇਸਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਮੀਤ ਪ੍ਰਧਾਨ ਰਾਮ ਲਾਲ ਰਾਮਾ, ਫੈਡਰੇਸ਼ਨ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਨਾਰੰਗ ਸਿੰਘ, ਪ੍ਰਿਤਮ ਚੰਦ ਠਾਕੁਰ, ਪੈਨਸ਼ਨਰਜ਼ ਦੇ ਪ੍ਰਧਾਨ ਸ਼ਿਵ ਚਰਨ, ਸਟੇਟ ਕਾਲਜ ਦੇ ਪ੍ਰਧਾਨ ਰਾਮ ਜੋਧਾ, ਵੂਮੈਨ ਕਾਲਜ ਦੇ ਪ੍ਰਧਾਨ ਸੁਨੀਲ ਦੱਤ, ਬਿਕਰਮ ਕਾਲਜ ਦੇ ਪ੍ਰਧਾਨ ਬੁੱਧ ਰਾਮ, ਜ਼ਿਲ੍ਹਾ ਚੇਅਰਮੈਨ ਦੀਪ ਚੰਦ ਹੰਸ ਆਦਿ ਨੇ ਕੀਤੀ। ਰੈਲੀ ਵਿਚ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਮੁਲਾਜ਼ਮਾਂ ਨੂੰ ਰੈਗੂਲਾਈਜੇਸ਼ਨ ਕਰਨ ਲਈ ਜਾਰੀ ਨੀਤੀਆਂ ਨੂੰ ਲਾਗੂ ਨਹੀਂ ਕੀਤਾ। ਚੌਥਾ ਦਰਜਾ ਮੁਲਾਜ਼ਮਾਂ ਦੇ ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਸੁਬਾ ਵਰਕਿੰਗ ਪ੍ਰਧਾਨ ਜਸਵਿੰਦਰ ਪਾਲ ਉੱਘੀ ਨੇ ਕਾਲਜਾਂ ਦੇ ਕਰਮਚਾਰੀਆਂ ਨਾਲ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਕਾਲਜ ਵਲੋਂ ਪੰਜਾਬ ਵਿਚਲੇ ਸਮੂਹ ਪ੍ਰਿੰਸੀਪਲਾਂ ਨੂੰ ਇੱਕ ਪੱਤਰ ਮਿਤੀ 5 ਅਪ੍ਰੈਲ ਨੂੰ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਰੈਗੂਨਾਇਜੇਸ਼ਨ ਨੀਤੀ 16 ਮਈ 2023 ਵਿੱਚ ਦਰਸਾਇਆ ਹਦਾਇਤਾਂ ਅਨੂਸਾਰ ਕਾਲਜਾਂ ਵਿਚਲੇ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਚੌਥਾ ਦਰਜਾ ਕਰਮਚਾਰੀਆਂ ਨੂੰ ਨਿਯਮਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਸਮੁੱਚੇ ਕੱਚੇ ਮੁਲਾਜ਼ਮਾਂ ਤੇ 2016 ਦੀ ਨੀਤੀ ਲਾਗੂ ਕੀਤੀ ਜਾਵੇ। ਰੈਲੀ ਵਿਚ ਰਾਮ ਜ਼ੋਧਾ, ਸੁਨੀਲ ਦੱਤ, ਬਲਬੀਰ ਸਿੰਘ, ਹਰਬੰਸ ਵਰਮਾ, ਅਜੈ ਕੁਮਾਰ ਸਨੌਰ, ਗੁਰਜੀਤ ਸਿੰਘ, ਭੋਲਾ, ਤਰਲੋਚਨ ਮਾੜੂ, ਰਾਜ ਕੁਮਾਰੀ, ਗੁਰਜੀਤ ਸਿੰਘ, ਪ੍ਰੇਮ ਕੁਮਾਰ, ਰਾਮ ਨਰੇਸ਼, ਰਾਮ ਕੈਲਾਸ਼, ਆਦਿ ਹਾਜ਼ਰ ਸਨ। ਇਸ ਮੌਕੇ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਯੋਧਾ, ਪ੍ਰੇਮ ਕੁਮਾਰ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਹਰਬੰਸ ਸਿੰਘ, ਮੱਖਣ ਸਿੰਘ, ਬਿਕਰਮ ਸਿੰਘ, ਬੁੱਧ ਰਾਮ ਵਿਕਰਮ ਕਾਲਜ, ਅਜੇ ਕੁਮਾਰ ਬਾਰ ਕੌਸਲ ਸਨੌਰ, ਸੁਨੀਲ ਦੱਤ, ਗੁਰਪ੍ਰੀਤ ਸਿੰਘ ਵੂਮੈਨ ਕਾਲਜ, ਭਜਨ ਸਿੰਘ ਫਿਜੀਕਲ ਕਾਲਜ, ਕਵਿਤਾ, ਸੁਸ਼ਮਾ, ਰਾਜ ਕੁਮਾਰੀ, ਤਰਲੋਚਨ ਮਾੜੂ, ਨਾਰੰਗ ਸਿੰਘ ਆਦਿ ਹਾਜ਼ਰ ਸਨ।