ਦਾਮਨ ਬਾਜਵਾ ਨੇ ਝੰਡਾ ਯਾਤਰਾ ਚ ਕੀਤੀ ਸ਼ਿਰਕਤ
ਦਾਮਨ ਬਾਜਵਾ ਨੇ ਝੰਡਾ ਯਾਤਰਾ ਚ ਕੀਤੀ ਸ਼ਿਰਕਤ
Publish Date: Sun, 08 Mar 2026 06:03 PM (IST)
Updated Date: Mon, 09 Mar 2026 04:07 AM (IST)
ਧਾਰਮਿਕ ਯਾਤਰਾ ਚ, ਸ਼ਰਧਾਲੂਆਂ ਦਾ ਉਮੜਿਆ ਸੈਲਾਬ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਸ੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਸੁਨਾਮ ਵੱਲੋਂ ਨਵੀਂ ਅਨਾਜ ਮੰਡੀ ਵਿਖੇ 9 ਤੋਂ 15 ਮਾਰਚ ਤੱਕ ਕਰਵਾਈ ਜਾ ਰਹੀ ਸ਼੍ਰੀ ਮਦ ਭਾਗਵਤ ਕਥਾ ਦੇ ਸਬੰਧ ਵਿੱਚ ਐਤਵਾਰ ਨੂੰ ਸੁਨਾਮ ਵਿਖੇ ਵਿਸ਼ਾਲ ਝੰਡਾ ਅਤੇ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਝੰਡਾ ਯਾਤਰਾ ਵਿੱਚ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਸ਼੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਸੁਨਾਮ ਵੱਲੋਂ ਕਰਵਾਈ ਜਾ ਰਹੀ ਧਾਰਮਿਕ ਯਾਤਰਾ ਸਮਾਜ ਵਿੱਚ ਧਾਰਮਿਕਤਾ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਸੰਮਤੀ ਦੇ ਮੈਂਬਰਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ। ਪ੍ਰਬੰਧਕਾਂ ਵੱਲੋਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸਮਿਤੀ ਚੇਅਰਮੈਨ ਅਮਿੱਤ ਕੌਸ਼ਲ , ਰਾਜੀਵ ਕੁਮਾਰ ਮੱਖਣ, ਯਸ਼ਪਾਲ ਮੰਗਲਾ, ਕਰੁਣ ਬਾਂਸਲ, ਰਾਜੇਸ਼ ਅਗਰਵਾਲ, ਡਾਕਟਰ ਮਨੋਜ ਸਿੰਗਲਾ, ਬ੍ਰਿਜ ਗੋਇਲ, ਅੰਕਿਤ ਕਾਂਸਲ, ਰਾਜੀਵ ਫੂਲ, ਨਵੀਨ ਗਰਗ, ਅਸ਼ੋਕ ਕਾਂਸਲ, ਅਸ਼ੋਕ ਗੋਇਲ, ਧੀਰਜ ਗੋਇਲ ਆਦਿ ਹਾਜ਼ਰ ਸਨ।