ਦਾਮਨ ਬਾਜਵਾ ਨੇ ਚੰਡੀਗੜ੍ਹ ਧਰਨੇ ’ਚ ਕੀਤੀ ਸ਼ਿਰਕਤ
ਦਾਮਨ ਬਾਜਵਾ ਨੇ ਚੰਡੀਗੜ੍ਹ ਧਰਨੇ ’ਚ ਕੀਤੀ ਸ਼ਿਰਕਤ
Publish Date: Sat, 17 Jan 2026 05:11 PM (IST)
Updated Date: Sun, 18 Jan 2026 04:07 AM (IST)

ਕਿਹਾ, ਸੂਬੇ ਅੰਦਰ ਵਧ ਰਹੀ ਹੈ ਅਰਾਜਕਤਾ ਕਤਲੋਗਾਰਤ ਲੁੱਟ ਖੋਹ ਦੀਆਂ ਵਾਰਦਾਤਾਂ ਬਣੀਆਂ ਆਮ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਕਤਲ ਡਕੈਤੀਆਂ ਤੇ ਲੁੱਟ-ਖੋਹਾਂ ਦੇ ਖ਼ਿਲਾਫ਼ ਭਾਜਪਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਮੂਹਰੇ ਦਿੱਤੇ ਧਰਨੇ ਵਿਚ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਵੱਡੀ ਗਿਣਤੀ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨਿੱਤ ਦਿਨ ਬਿਗੜ ਰਹੀ ਹੈ। ਚਿੱਟੇ ਦਿਨ ਸ਼ਰੇਆਮ ਗੋਲ਼ੀਆਂ ਮਾਰੀਆਂ ਜਾ ਰਹੀਆਂ ਹਨ, ਡਕੈਤੀਆਂ ਤੇ ਲੁੱਟ-ਖੋਹਾਂ ਆਮ ਜਿਹੀ ਗੱਲ ਬਣਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਭਾਜਪਾ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ ਗਈ ਹੈ ਜੇ ਕਿਤੇ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਪਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ, ਅੱਜ ਹਾਲਾਤ ਇਹ ਹਨ ਕੀ ਕੋਈ ਵਰਗ ਅਜਿਹਾ ਨਹੀਂ ਹੈ, ਜੋ ਧਰਨੇ ’ਤੇ ਨਹੀਂ ਬੈਠਾ। ਪੰਜਾਬ ਅੰਦਰ ਅਮਨ ਕਾਨੂੰਨ ਖ਼ਤਮ ਹੋ ਚੁੱਕਿਆ ਹੈ ਹੁਣ ਲੋਕਾਂ ਨੂੰ ਆਪਣੀ ਜਾਨ ਤੇ ਮਾਲ ਦਾ ਡਰ ਸਤਾ ਰਿਹਾ ਹੈ। ਭਾਜਪਾ ਆਗੂ ਦਾਮਨ ਬਾਜਵਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਅੱਜ ਵੀ ਇਹ ਬਿਆਨ ਦੇ ਰਹੇ ਹਨ ਕਿ ਗੈਂਗਸਟਰ ਵਾਦ ਮਗਰਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਢੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲ ਦੇ ਕਾਰਜਕਾਲ ਦੌਰਾਨ ਕੀ ਕੀਤਾ ਹੈ ਜਾਂ ਇਹੀ ਕਹਿਕੇ ਬੁੱਤਾ ਸਰ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਨੂੰ ਯਕੀਨੀ ਬਣਾਵੇ।