ਦਾਮਨ ਬਾਜਵਾ ਨੇ ਗਗਨਦੀਪ ਕੌਰ ਨੂੰ ਕੀਤਾ ਸਨਮਾਨਿਤ
ਦਾਮਨ ਬਾਜਵਾ ਨੇ ਗਗਨਦੀਪ ਕੌਰ ਨੂੰ ਕੀਤਾ ਸਨਮਾਨਿਤ
Publish Date: Tue, 31 Mar 2026 04:07 PM (IST)
Updated Date: Wed, 01 Apr 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਪਿੰਡ ਕਿਲਾ ਭਰੀਆਂ ਵਿਖੇ ਪਾਇਲਟ ਬਣੀ ਗਗਨਦੀਪ ਕੌਰ ਨੂੰ ਸਨਮਾਨਿਤ ਕੀਤਾ। ਗਗਨਦੀਪ ਕੌਰ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਧੀਆਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਦੇਸ਼ ਅਤੇ ਸਮਾਜ ਦਾ ਮਾਣ ਵਧਾ ਰਹੀਆਂ ਹਨ, ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਉਨ੍ਹਾਂ ਕਿਹਾ ਗਗਨਦੀਪ ਕੌਰ ਨੇ ਇਕੱਲੇ ਆਪਣੇ ਪਰਿਵਾਰ ਦਾ ਨਾਮ ਹੀ ਨਹੀਂ ਸਗੋਂ ਸਾਡੇ ਹਲਕੇ ਸੁਨਾਮ ਦਾ ਨਾਮ ਵੀ ਰੋਸ਼ਨ ਕੀਤਾ ਹੈ, ਉਨ੍ਹਾਂ ਨੇ ਪਾਇਲਟ ਗਗਨਦੀਪ ਕੌਰ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਗਗਨਦੀਪ ਕੌਰ ਨੌਜਵਾਨਾਂ ਖਾਸਕਰ ਧੀਆਂ ਲਈ ਇੱਕ ਪ੍ਰੇਰਣਾ ਸਰੋਤ ਬਣੇ ਹਨ। ਇਸ ਸਮੇਂ ਪਾਇਲਟ ਗਗਨਦੀਪ ਕੌਰ ਦੇ ਪਿਤਾ ਜਗਦੇਵ ਸਿੰਘ, ਸੁਖਦੇਵ ਸਿੰਘ ਕਿਲਾ ਭਰੀਆਂ, ਦਲਵੀਰ ਸਿੰਘ ਕਿਲਾ ਭਰੀਆਂ, ਪਰਮਜੀਤ ਸਿੰਘ ਪੰਮਾ ਸਾਬਕਾ ਸਰਪੰਚ ਦੁੱਲਟਵਾਲਾ, ਪੁਸ਼ਪਿੰਦਰ ਦਾਰਾ, ਪਰਮਜੀਤ ਸਿੰਘ ਨੰਬਰਦਾਰ, ਨਿਰਮਲ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।