ਜੇਜੀ ਕਾਲਜ ਵਿਖੇ ਕਰਵਾਇਆ ਸੱਭਿਆਚਾਰਕ ਮੇਲਾ
ਜੇਜੀ ਕਾਲਜ ਵਿਖੇ ਕਰਵਾਇਆ ਸੱਭਿਆਚਾਰਕ ਮੇਲਾ
Publish Date: Fri, 06 Mar 2026 04:48 PM (IST)
Updated Date: Sat, 07 Mar 2026 04:03 AM (IST)

ਦਰਜਨਾਂ ਨਾਮੀ ਕਲਾਕਾਰਾਂ ਨੇ ਮੇਲੇ ਵਿੱਚ ਕੀਤੀ ਸ਼ਿਰਕਤ ਸ਼ੰਭੂ ਗੋਇਲ,ਪੰਜਾਬੀ ਜਾਗਰਣ,ਲਹਿਰਾਗਾਗਾ : ਬਾਬਾ ਨਾਨਕ ਐਜੁਕੇਸ਼ਨ ਸੋਸਾਇਟੀ ਤਹਿਤ ਇੰਦਰਜੀਤ ਸਿੰਘ ਜੇਜੀ ਅਤੇ ਚੇਅਰਮੈਨ ਹਰਮਨ ਜੇਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਜਸਮੇਰ ਸਿੰਘ ਜੇਜੀ ਕਾਲਜ, ਗੁਰਨੇ ਕਲਾਂ ਵਿਖੇ ਪ੍ਰਿੰਸੀਪਲ ਪ੍ਰੋ. ਅਮਨਦੀਪ ਸਿੰਘ ਦੀ ਅਗਵਾਈ ਹੇਠ ਕਾਲਜ ਵਿੱਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ਇੰਦਰਜੀਤ ਸਿੰਘ ਜੇਜੀ ਸਾਬਕਾ ਵਿਧਾਇਕ ਲਹਿਰਾ ਨੇ ਇਸ ਸਭਿਆਚਾਰਕ ਪ੍ਰੋਗਰਾਮ ਦੌਰਾਨ ਵਿਸ਼ੇਸ ਤੌਰ ਤੇ ਸਿਰਕਿਤ ਕੀਤੀ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਪ੍ਰਸਿੱਧ ਕਲਾਕਾਰਾਂ ਨੇ ਆਪਣੇ ਰੰਗਾ-ਰੰਗ ਪ੍ਰੋਗਰਾਮ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੌਰਾਨ ਮੁਨੀਸ਼ ਮੰਗੀ ਚੂੜ੍ਹਲ, ਸੰਦੀਪ, ਗੁਰੀ ਬੱਲ੍ਹਰਾਂ, ਜੇ.ਐੱਸ. ਭੱਟੀ, ਸੁੱਖ ਸਾਬ, ਪਠਾਨ, ਦਵਿੰਦਰ, ਗੁਰਮੇਲ ਡਰੌਲੀ, ਜੀਟਰ ਬਿੱਲਾ, ਹੈਰੀ ਬਰਾੜ, ਦੀਪ ਹਰਦੀਪ, ਅੰਮ੍ਰਿਤ ਅੰਬੀ, ਚਮਕੌਰ ਬਿੱਲ਼ਾ, ਅਮਨ ਸਿੱਧੂ, ਗੁਰਬਖਸ਼ ਸੌਕੀ, ਹਰਬੰਸ ਕੀੜੂ, ਰਾਖੀ ਹੁੰਦਲ, ਸਮਸ਼ੇਰ ਚੀਨਾ, ਬਚਨ ਬੇਦਿਲ, ਪਵਨ ਚੋਟੀਆਂ, ਪ੍ਰੀਤ ਸੰਘਰੇੜੀ ਅਤੇ ਰਿਆਜ ਬੰਗਾਂ ਸਮੇਤ ਦਰਜਨਾਂ ਕਲਾਕਾਰਾਂ ਨੇ ਆਪਣੇ ਕਲਾਂ ਪ੍ਰਦਰਸ਼ਨ ਨਾਲ ਸਮਾਗਮ ਨੂੰ ਚਾਰ ਚੰਨ ਲਾਏ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾਂ,ਐਡਵੋਕੇਟ ਗਗਨ ਖੰਡੇਵਾਦ, ਪ੍ਰੋ. ਹਜ਼ੂਰਾ ਸਿੰਘ ਖੰਡੇਵਾਦ, ਅਤੇ ਪ੍ਰਿੰਸੀਪਲ ਬਲਦੇਵ ਸਿੰਘ ਦੋਦੜਾਂ, ਵਿਸ਼ੇਸ਼ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਪਹੁੰਚੇ। ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਮੁੱਖ ਮਹਿਮਾਨ ਵਜੋਂ ਫਿਲਮੀ ਅਦਾਕਾਰ ਨਿਸ਼ਾ ਬਾਨੋ ਅਤੇ ਫਿਲਮੀ ਡਾਇਰੈਕਟਰ ਜੱਸੀ ਸੰਘਾ ਵੀ ਪਹੁੰਚੇ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਸਲਾਹਕਾਰ ਪ੍ਰੋ. ਹਰਦੀਪ ਸਿੰਘ ਅਤੇ ਸੁਪਰਡੈਂਟ ਜਸਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ. ਅਮਨਦੀਪ ਸਿੰਘ ਨੇ ਵਿਸ਼ਵਾਸ ਦਿਵਾਇਆਂ ਕਿ ਅਜਿਹਾ ਪ੍ਰੋਗਰਾਮ ਹਰੇਕ ਸਾਲ ਕਰਵਾਇਆ ਜਾਵੇਗਾ।