ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਕਰਵਾਇਆ
ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਆਯੋਜਿਤ
Publish Date: Sat, 28 Mar 2026 03:53 PM (IST)
Updated Date: Sun, 29 Mar 2026 04:00 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਪੰਨ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਮੁੱਖ ਸਲਾਹਕਾਰ ਮੰਗਤ ਰਾਜ ਸਖੀਜਾ, ਆਰਐਲ ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਪ੍ਰਬੰਧਕੀ ਸਕੱਤਰ ਰਾਜ ਕੁਮਾਰ ਬਾਂਸਲ, ਬਲਦੇਵ ਰਾਜ ਮਦਾਨ, ਵਿਪਨ ਮਲਿਕ, ਜਗਦੀਸ਼ ਕਾਲੜਾ, ਅਸੋਕ ਨਾਗਪਾਲ, ਰਜਿੰਦਰ ਗੋਇਲ, ਕੁਲਵੰਤ ਰਾਏ ਬਾਂਸਲ ਆਦਿ ਮੌਜੂਦ ਸਨ। ਜਸਵੀਰ ਸਿੰਘ ਖ਼ਾਲਸਾ ਅਤੇ ਕੰਵਲਜੀਤ ਸਿੰਘ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਬਜੁਰਗਾਂ ਦੀ ਚੰਗੀ ਸਿਹਤ ਲਈ ਸੈਮੀਨਾਰ, ਮੈਡੀਕਲ ਕੈਪ ਅਤੇ ਮੰਨੋਰੰਜਨ ਲਈ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ। ਸਮੇ ਸਮੇ ਤੇ ਸ਼ਹੀਦਾਂ ਦੇ ਦਿਹਾੜੇ, ਧਾਰਮਿਕ ਅਤੇ ਸਮਾਜਿਕ ਸਮਾਗਮ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਵਾਸਦੇਵ ਸ਼ਰਮਾ, ਗੋਬਿੰਦਰ ਸ਼ਰਮਾ ਪ੍ਰਧਾਨ ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ, ਮੰਗਤ ਰਾਜ ਸਖੀਜਾ, ਅਸੋਕ ਡੱਲਾ, ਅਸ਼ੋਕ ਸ਼ਰਮਾ, ਮਹੇਸ਼ ਜੌਹਰ, ਕੁਲਵੰਤ ਰਾਏ ਬਾਂਸਲ, ਫਕੀਰ ਚੰਦ ਗਰਗ, ਆਰਐਲ ਪਾਂਧੀ, ਜਨਕ ਰਾਜ ਜੋਸ਼ੀ, ਹਰਚਰਨ ਸਿੰਘ ਆਦਿ ਨੇ ਸੱਭਿਆਚਾਰਕ ਗੀਤ ਅਤੇ ਵਿਚਾਰਾਂ ਪੇਸ਼ ਕਰਕੇ ਸਭਨਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਰਾਮ ਕੁਮਾਰ ਗਰਗ, ਵਿਜੈ ਕੁਮਾਰ, ਮੁਕੇਸ਼ ਕੁਮਾਰ, ਸੁਰਿੰਦਰਪਾਲ ਗਰਗ, ਰਾਮ ਕੁਮਾਰ ਧਨੋਲਾ, ਜਗਦੀਸ਼ ਸਿੰਘ ਬਾਲੀਆ, ਗਿਰਧਾਰੀ ਲਾਲ, ਵਰਿੰਦਰ ਬਾਂਸਲ, ਰਾਮ ਕੁਮਾਰ, ਮੁਕੇਸ਼ ਕੁਮਾਰ, ਯੁਧਿਸ਼ਟਰ ਕੁਮਾਰ, ਮਹਿੰਦਰ ਸਿੰਘ ਢੀਡਸਾ, ਜਸਪਾਲ ਵਾਲੀਆ, ਸੁਭਾਸ਼ ਅਰੋੜਾ, ਤਰਸੇਮ ਜਿੰਦਲ, ਸੁਭਾਸ਼ ਸ਼ਰਮਾ, ਵਾਸਦੇਵ ਸ਼ਰਮਾ, ਕ੍ਰਿਸ਼ਨ ਕੁਮਾਰ ਵੋਹਰਾ, ਹਰਚਰਨ ਸਿੰਘ, ਪਵਨਜੀਤ ਸ਼ਰਮਾ, ਅਸ਼ੋਕ ਚੌਹਾਨ ਆਦਿ ਹਾਜ਼ਰ ਸਨ।