ਕੇਸੀਟੀ ਕਾਲਜ ’ਚ ਸਕਾਲਰਸ਼ਿਪ ਟੈਸਟ ਲਈ ਵਿਦਿਆਰਥੀਆਂ ਦੀ ਭੀੜ
ਕੇਸੀਟੀ ਕਾਲਜ ’ਚ ਸਕਾਲਰਸ਼ਿਪ ਟੈਸਟ ਲਈ ਵਿਦਿਆਰਥੀਆਂ ਦੀ ਭੀੜ
Publish Date: Thu, 19 Mar 2026 05:13 PM (IST)
Updated Date: Fri, 20 Mar 2026 04:07 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੇਸੀਟੀ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ 12ਵੀਂ ਕਲਾਸ ਵਿੱਚ ਪੜ੍ਹ ਰਹੇ ਜਾਂ ਪਾਸ ਹੋਏ 18 ਸਾਲ ਉਮਰ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਕਾਲਰਸ਼ਿਪ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਟੈਸਟ ਰਾਹੀਂ ਵਿਦਿਆਰਥੀਆਂ ਨੂੰ ਨਕਦ ਇਨਾਮ ਜਿੱਤਣ ਦਾ ਮੌਕਾ ਮਿਲੇਗਾ ਅਤੇ ਨਾਲ ਹੀ ਟਿਊਸ਼ਨ ਫੀਸ ਵਿੱਚ ਵੱਡੀਆਂ ਰਿਆਇਤਾਂ ਵੀ ਪ੍ਰਾਪਤ ਹੋਣਗੀਆਂ।ਇਸ ਸਕਾਲਰਸ਼ਿਪ ਟੈਸਟ ਲਈ ਵਿਦਿਆਰਥੀਆਂ ਵੱਲੋਂ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਾਲਜ ਵਿੱਚ ਵੱਖ-ਵੱਖ ਇਲਾਕਿਆਂ ਤੋਂ ਵਿਦਿਆਰਥੀ ਖੁਦ ਆ ਕੇ ਫਾਰਮ ਭਰ ਰਹੇ ਹਨ, ਜਦਕਿ ਆਨਲਾਈਨ ਰਜਿਸਟ੍ਰੇਸ਼ਨ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਫਾਰਮ ਪ੍ਰਾਪਤ ਹੋ ਰਹੇ ਹਨ। ਕਾਲਜ ਦੇ ਚੇਅਰਮੈਨ ਮੋਂਟੀ ਗਰਗ, ਜਨਰਲ ਸਕੱਤਰ ਰਾਮ ਗੋਪਾਲ ਅਤੇ ਪ੍ਰਿੰਸੀਪਲ ਮਨੋਜ ਗੋਇਲ ਨੇ ਵਿਦਿਆਰਥੀਆਂ ਵੱਲੋਂ ਮਿਲ ਰਹੇ ਸ਼ਾਨਦਾਰ ਹੁੰਗਾਰੇ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਜ਼ਬਰਦਸਤ ਉਤਸ਼ਾਹ ਦਰਸਾਉਂਦਾ ਹੈ ਕਿ ਇਹ ਟੈਸਟ ਬਹੁਤ ਹੀ ਸਫਲ ਰਹੇਗਾ। ਉਨ੍ਹਾਂ ਨੇ ਇਹ ਵੀ ਉਮੀਦ ਜਤਾਈ ਕਿ ਇਹ ਸਕਾਲਰਸ਼ਿਪ ਟੈਸਟ ਵਿਦਿਆਰਥੀਆਂ ਲਈ ਇੱਕ ਸੁਨਿਹਰਾ ਮੌਕਾ ਸਾਬਤ ਹੋਵੇਗਾ। ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ, ਸਰਪ੍ਰਸਤ ਸਤਵੰਤ ਸਿੰਘ ਮੌਜੂਦ ਸਨ।