ਰੰਜਿਸ਼ ਕਾਰਨ ਨੌਜਵਾਨਾਂ ‘ਤੇ ਹਮਲਾ, 4 ਖ਼ਿਲਾਫ ਕੇਸ ਦਰਜ
ਰੰਜਿਸ਼ ਕਾਰਨ ਨੌਜਵਾਨਾਂ ‘ਤੇ ਹਮਲਾ, ਚਾਰ ਖ਼ਿਲਾਫ ਕੇਸ ਦਰਜ
Publish Date: Fri, 17 Apr 2026 06:10 PM (IST)
Updated Date: Sat, 18 Apr 2026 04:07 AM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ: ਥਾਣਾ ਸੰਭੂ ਅਧੀਨ ਪੈਂਦੇ ਪਿੰਡ ਮੋਹੀ ਖੁਰਦ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨਾਂ ‘ਤੇ ਹਮਲਾ ਕਰਨ ਸਬੰਧੀ ਸੁਰਿੰਦਰਪਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਮੋਹੀ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਕਿ 13 ਅਪ੍ਰੈਲ 2026 ਨੂੰ ਕਰੀਬ 11:30 ਵਜੇ ਸਵੇਰੇ ਉਹ ਆਪਣੇ ਦੋਸਤ ਹਰਮਨ ਸਿੰਘ ਨਾਲ ਮੋਟਰਸਾਈਕਲ ‘ਤੇ ਆਪਣੇ ਖੇਤਾਂ ਵੱਲ ਜਾ ਰਿਹਾ ਸੀ।ਇਸ ਦੌਰਾਨ ਰਸਤੇ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਹਮਲਾਵਰਾਂ ਨੇ ਨਾ ਸਿਰਫ਼ ਮਾਰ ਕੁੱਟ ਕੀਤੀ, ਸਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।ਸ਼ਿਕਾਇਤਕਰਤਾ ਦੇ ਅਨੁਸਾਰ, ਇਹ ਘਟਨਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ, ਕਿਉਂਕਿ ਪਹਿਲਾਂ ਵੀ ਦੋਹਾਂ ਧਿਰਾਂ ਵਿੱਚ ਗਾਲੀ-ਗਲੋਚ ਹੋ ਚੁੱਕੀ ਸੀ, ਜਿਸ ਕਾਰਨ ਇਹ ਝਗੜਾ ਵਾਪਰਿਆ। ਥਾਣਾ ਸੰਭੂ ਪੁਲਿਸ ਨੇ ਇਸ ਮਾਮਲੇ ’ਚ ਬਲਦੀਪ ਸਿੰਘ, ਪਰਵਿੰਦਰ ਸਿੰਘ, ਜਸਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਮੋਹੀ ਖੁਰਦ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।