ਭੇਦਭਰੀ ਹਾਲਤ 'ਚ ਨੌਜਵਾਨ ਲਾਪਤਾ
ਭੇਦਭਰੀ ਹਾਲਤ 'ਚ ਨੌਜਵਾਨ ਲਾਪਤਾ, ਮੋਟਰਸਾਈਕਲ ਭਾਖੜਾ ਨਹਿਰ ਤੋਂ ਬਰਾਮਦ
Publish Date: Sun, 12 Apr 2026 08:49 PM (IST)
Updated Date: Mon, 13 Apr 2026 04:17 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: ਬੀਤੀ ਰਾਤ ਇੱਕ ਸਮਾਗਮ ਦੀ ਫੋਟੋਗ੍ਰਾਫੀ ਕਰ ਕੇ ਘਰ ਵਾਪਸ ਆ ਰਹੇ ਫੋਟੋਗ੍ਰਾਫਰ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਭਾਲ ਵਿੱਚ ਪਰਿਵਾਰਕ ਮੈਂਬਰ ਅਤੇ ਸਿਟੀ ਪੁਲਿਸ ਜੁਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ (25) ਨਿਵਾਸੀ ਨਵੀਂ ਸਰਾਂ ਪੱਤੀ ਸਮਾਣਾ, ਬੀਤੀ ਰਾਤ ਸ਼ਹਿਰ ਦੇ ਇੱਕ ਪੈਲੇਸ ਵਿੱਚ ਆਯੋਜਿਤ ਸਮਾਗਮ ਦੀ ਫੋਟੋਗ੍ਰਾਫੀ ਕਰਨ ਲਈ ਗਿਆ ਸੀ। ਮਾਤਾ-ਪਿਤਾ ਨਾ ਹੋਣ ਕਾਰਨ ਘਰ ਵਿੱਚ ਇਕੱਲੀ ਰਹਿ ਰਹੀ ਆਪਣੀ ਭੈਣ ਨੂੰ ਉਸ ਨੇ ਰਾਤ ਲਗਭਗ 1:30 ਵਜੇ ਫੋਨ ਕਰਕੇ ਤੁਰੰਤ ਘਰ ਆਉਣ ਬਾਰੇ ਦੱਸਿਆ ਅਤੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਦੇਰ ਰਾਤ ਤੱਕ ਘਰ ਨਾ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਭਾਖੜਾ ਨਹਿਰ ਦੇ ਚੀਕਾ ਰੋਡ ਪੁਲ ਨੇੜਿਓਂ ਬਰਾਮਦ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਸਿਟੀ ਪੁਲਿਸ ਦੇ ਏ.ਐੱਸ.ਆਈ. ਸਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਸੂਚਨਾ ਮਿਲਣ ਤੇ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਪੈਲੇਸ ਤੋਂ ਲੈ ਕੇ ਨਹਿਰ ਤੱਕ ਦੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਸਰੋਤਾਂ ਰਾਹੀਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।