25 ਲੀਟਰ ਲਾਹਣ ਬਰਾਮਦ, ਮੁਲਜ਼ਮ ਫਰਾਰ
25 ਲੀਟਰ ਲਾਹਨ ਬਰਾਮਦ, ਮੁਲਜ਼ਮ ਫਰਾਰ
Publish Date: Sun, 12 Apr 2026 06:49 PM (IST)
Updated Date: Mon, 13 Apr 2026 04:14 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: ਸਿਟੀ ਪੁਲਸ ਨੇ ਨਾਜਾਇਜ਼ ਸ਼ਰਾਬ ਬਣਾਉਣ ਲਈ ਘਰ ਵਿੱਚ ਰੱਖੀ 25 ਲੀਟਰ ਲਾਹਣ ਬਰਾਮਦ ਕਰਕੇ ਇੱਕ ਵਿਅਕਤੀ ਖਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਮਪਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਡੇਰਾ ਪ੍ਰਤਾਪ ਕਾਲੋਨੀ, ਸਮਾਣਾ ਵਜੋਂ ਹੋਈ ਹੈ, ਜੋ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਸਿਟੀ ਪੁਲਸ ਇੰਚਾਰਜ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਧਰਮਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਰਾਣਾ ਬੱਸ ਅੱਡਾ ਕੋਲ ਮੌਜੂਦ ਸਨ। ਉਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸ਼ਰਾਬ ਤਿਆਰ ਕਰਨ ਦਾ ਆਦੀ ਹੈ ਅਤੇ ਹੁਣ ਵੀ ਉਸ ਨੇ ਸ਼ਰਾਬ ਬਣਾਉਣ ਲਈ ਲਾਹਣ ਰੱਖੀ ਹੋਈ ਹੈ। ਪੁਲਸ ਪਾਰਟੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਮੁਲਜ਼ਮ ਦੇ ਘਰੋਂ ਸ਼ਰਾਬ ਬਣਾਉਣ ਲਈ ਰੱਖੀ 25 ਲੀਟਰ ਲਾਹਣ ਬਰਾਮਦ ਹੋਈ, ਜਦਕਿ ਮੁਲਜ਼ਮ ਪੁਲਸ ਦੇ ਹੱਥ ਨਹੀਂ ਆਇਆ। ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।