ਅਣਪਛਾਤੀ ਗਲੀ ਸੜੀ ਲਾਸ਼ ਬਰਾਮਦ
ਅਣਪਛਾਤੀ ਗਲੀ ਸੜੀ ਲਾਸ਼ ਬਰਾਮਦ
Publish Date: Sat, 14 Feb 2026 05:16 PM (IST)
Updated Date: Sat, 14 Feb 2026 05:18 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਬਸੰਤਪੁਰਾ ਦੇ ਪਿੰਡ ਅਕਬਰਪੁਰ ਦੇ ਖੇਤਾਂ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਕਸਤੂਰਬਾ ਵਿਖੇ ਤਾਇਨਾਤ ਹੌਲਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਗਦੀਪ ਸਿੰਘ ਵਾਸੀ ਪਿੰਡ ਫਰੀਦਪੁਰ ਗੁਜਰਾਂ ਨੇ ਸੂਚਨਾ ਦਿੱਤੀ ਕਿ ਪਿੰਡ ਅਕਬਰਪੁਰ ਦੇ ਖੇਤਾਂ ਵਿੱਚ ਇੱਕ ਵਿਅਕਤੀ ਦੀ ਗਲੀ ਸੜੀ ਹੋਈ ਲਾਸ਼ ਪਈ ਹੈ। ਜਿਸ ’ਤੇ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਇੱਕ 30 ਸਾਲਾਂ ਜਾਪਦੇ ਵਿਅਕਤੀ ਦੀ ਗਲੀ ਹੋਈ ਲਾਸ਼ ਪਈ ਸੀ। ਲਾਸ਼ ਨੂੰ ਦੇਖ ਕੇ ਜਾਪਦਾ ਹੈ ਕਿ ਕਰੀਬ 10-15 ਦਿਨ ਪਹਿਲਾਂ ਉਕਤ ਵਿਅਕਤੀ ਦੀ ਮੌਤ ਹੋਈ ਹੈ। ਮਿਰਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਵਿਅਕਤੀ ਨੇ ਕਾਲੇ ਰੰਗ ਦਾ ਜਿਪਰ, ਫਿਕੀ ਧਾਰੀਆਂ ਵਾਲੀ ਟੀ ਸ਼ਰਟ ਅਤੇ ਨੀਲਾ ਲੋਅਰ ਪਾਇਆ ਹੋਇਆ ਹੈ। ਉਸ ਦੀ ਮੌਤ ਠੰਢ ਕਰਨ ਹੋਈ ਜਾਪਦੀ ਹੈ। ਜਿਸ ’ਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿੱਚ 72 ਘੰਟਿਆਂ ਦੇ ਲਈ ਪਛਾਣ ਵਾਸਤੇ ਰਖਵਾ ਦਿੱਤਾ ਹੈ।