13 ਕਿੱਲੋ ਗਾਂਜੇ ਸਮੇਤ ਇੱਕ ਵਿਅਕਤੀ ਤੇ ਇੱਕ ਔਰਤ ਕਾਬੂ
13 ਕਿੱਲੋ ਗਾਂਜੇ ਸਮੇਤ ਇਕ ਵਿਅਕਤੀ ਅਤੇ ਇਕ ਔਰਤ ਕਾਬੂ
Publish Date: Sat, 31 Jan 2026 06:41 PM (IST)
Updated Date: Sat, 31 Jan 2026 06:43 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਇੱਕ ਔਰਤ ਸਣੇ 3 ਵਿਅਕਤੀਆਂ ਨੂੰ 13 ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਮੇਤ ਪੁਲਿਸ ਪਾਰਟੀ ਮਿਡ ਵੇ ਢਾਬੇ ਕੋਲ ਮੌਜੂਦ ਸਨ ਤਾਂ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 13 ਕਿੱਲੋ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੀ ਪਛਾਣ ਸ਼ੰਭੂ ਚੌਪਾਲ ਪੁੱਤਰ ਨੱਥਨੀ ਚੌਪਾਲ ਵਾਸੀ ਪਿੰਡ ਰਾਮਪੁਰ ਗਾਓਤ ਥਾਣਾ ਕੁਸਵੇਸਰ ਅਸਥਾਨ ਜ਼ਿਲ੍ਹਾ ਦਰਭੰਗਾ ਬਿਹਾਰ ਅਤੇ ਰੁਕਮਣੀ ਦੇਵੀ ਪਤਨੀ ਦਲੀਪ ਕੁਮਾਰ ਵਾਸੀ ਗਲੀ ਨੰਬਰ 15 ਸੁੰਦਰ ਨਗਰ ਬੈਕ ਸਾਇਡ ਧਾਗਾ ਮਿੱਲ ਹੁਸ਼ਿਆਰਪੁਰ ਵਜੋਂ ਹੋਈ। ਜਿਸ ’ਤੇ ਥਾਣਾ ਸਿਟੀ ਪੁਲਿਸ ਨੇ ਇੱਕ ਵਿਅਕਤੀ ਅਤੇ ਇੱਕ ਔਰਤ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।