ਰੰਜਿਸ਼ ਕਾਰਨ ਮਾਰਪੀਟ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਰੰਜਿਸ਼ ਕਾਰਨ ਮਾਰਪੀਟ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
Publish Date: Sun, 18 Jan 2026 06:04 PM (IST)
Updated Date: Mon, 19 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਮਾਰਪੀਟ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਥਾਣਾ ਬਖ਼ਸ਼ੀਵਾਲਾ ਪੁਲਿਸ ਨੇ ਪਿੰਡ ਅਜਨੌਦਾ ਖੁਰਦ ਨਿਵਾਸੀ ਪੀੜਤ ਜਗਸੀਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਵਜੀਦਪੁਰ ਨਿਵਾਸੀ ਬਲਜਿੰਦਰ ਸਿੰਘ ਅਤੇ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਗਸੀਰ ਸਿੰਘ ਮੁਤਾਬਕ 24 ਨਵੰਬਰ ਦੀ ਰਾਤ ਲਗਭਗ 9 ਵਜੇ ਉਹ ਆਪਣੀ ਮੋਟਰਸਾਈਕਲ ’ਤੇ ਨਾਭਾ ਰੋਡ ਸਿਲਵਰ ਪਾਮ ਮੈਰਿਜ ਪੈਲੇਸ ਦੇ ਨੇੜੇ ਤੋਂ ਲੰਘ ਰਿਹਾ ਸੀ, ਜਿੱਥੇ ਪੁਰਾਣੀ ਰੰਜਿਸ਼ ਕਾਰਨ ਉਸ ਨਾਲ ਮਾਰਪੀਟ ਕਰਕੇ ਜਾਨੋਂ ਮਾਰਣ ਦੀ ਧਮਕੀ ਦਿੱਤੀ ਗਈ। ਦੂਜੀ ਘਟਨਾ ਥਾਣਾ ਸਿਵਲ ਲਾਈਨ ਪਟਿਆਲਾ ਇਲਾਕੇ ’ਚ ਵਾਪਰੀ। ਇੱਥੇ ਪਿੰਡ ਲੰਗ ਨਿਵਾਸੀ ਜਸਵੀਰ ਸਿੰਘ ਨਾਲ ਕੁੱਟਮਾਰ ਹੋਈ। ਪੁਲਿਸ ਨੇ ਜਸਵੀਰ ਸਿੰਘ ਦੀ ਸ਼ਿਕਾਇਤ ’ਤੇ ਤ੍ਰਿਪੜੀ ਟਾਊਨ ਨਿਵਾਸੀ ਕਾਰਤਿਕ ਸਿੰਘ ਸਮੇਤ ਚਾਰ ਅਣਪਛਾਤੇ ਲੜਕੇ ਅਤੇ ਇੱਕ ਅਣਪਛਾਤੀ ਲੜਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਸਵੀਰ ਸਿੰਘ ਅਨੁਸਾਰ ਉਹ ਭਗਤ ਸਿੰਘ ਪੈਟਰੋਲ ਪੰਪ, ਫੁਵਾਰਾ ਚੌਕ ’ਤੇ ਕੈਸ਼ੀਅਰ ਵਜੋਂ ਕੰਮ ਕਰਦਾ ਹੈ ਅਤੇ 16 ਜਨਵਰੀ ਦੀ ਰਾਤ ਲਗਭਗ 11 ਵਜੇ ਦੋਸ਼ੀਆਂ ਨੇ ਉਸ ਨਾਲ ਮਾਰਪੀਟ ਕੀਤੀ ਅਤੇ ਬਚਾਅ ਲਈ ਆਏ ਉਸਦੇ ਸਾਥੀਆਂ ਨੂੰ ਵੀ ਮਾਰਕੁਟ ਕੀਤੀ।