ਨਸ਼ਾ ਵੇਚਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
ਨਸ਼ਾ ਵੇਚਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
Publish Date: Sun, 18 Jan 2026 06:01 PM (IST)
Updated Date: Mon, 19 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਨਸ਼ਾ ਵੇਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਪਸਿਆਣਾ ਪੁਲਿਸ ਨੇ ਪਿੰਡ ਸ਼ੇਰ ਮਾਜਰਾ ਨਿਵਾਸੀ ਕਾਕਾ ਸਿੰਘ ਨੂੰ ਬਾਈਪਾਸ ਪੁਲ ਦੇ ਨੇੜੇ ਤੋਂ 2 ਕਿਲੋ ਡੋਡੇ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਪਟਿਆਲਾ ਪੁਲਿਸ ਨੇ ਪਿੰਡ ਉਦੈਪੁਰ ਸਨੌਰ ਨਿਵਾਸੀ ਗੁਰਮੀਤ ਸਿੰਘ ਨੂੰ ਆਕਾਸ਼ ਹਸਪਤਾਲ ਭੁਨਰਹੇੜੀ ਦੇ ਨੇੜੇ ਤੋਂ 90 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ।