ਕੈਂਟਰ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਡਰਾਈਵਰ ਖ਼ਿਲਾਫ ਮਾਮਲਾ ਦਰਜ
ਕੈਂਟਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਡਰਾਈਵਰ ਖ਼ਿਲਾਫ ਮਾਮਲਾ ਦਰਜ
Publish Date: Sat, 03 Jan 2026 06:31 PM (IST)
Updated Date: Sat, 03 Jan 2026 06:32 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪਿੰਡ ਬਾਸਮਾ, ਥਾਣਾ ਸੰਭੂ ਵਾਸੀ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 1 ਜਨਵਰੀ ਨੂੰ ਪੀੜਤ ਦਾ ਪਿਤਾ ਮੁਲਜਮ ਦੇ ਕੈਂਟਰ ’ਤੇ ਸਵਾਰ ਹੋ ਕੇ ਪਿੰਡ ਰਾਮਨਗਰ ਸੈਣੀਆ ਪਾਸ ਜਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਵੱਲੋਂ ਕੈਂਟਰ ਨੂੰ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾਉਣ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ ਅਤੇ ਕੈਂਟਰ ਬੇਕਾਬੂ ਹੋ ਕੇ ਖਾਤਾਨਾਂ ਵਿੱਚ ਮੁੜ ਗਿਆ। ਜਦੋਂ ਪੀੜਤ ਦਾ ਪਿਤਾ ਟਾਕੀ ਖੋਲ ਕੇ ਕੈਂਟਰ ਤੋਂ ਉਤਰਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਡਿੱਗ ਪਿਆ ਅਤੇ ਕੈਂਟਰ ਦੇ ਟਾਇਰ ਉਸਦੇ ਉੱਪਰੋਂ ਲੰਘ ਗਏ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਕੈਂਟਰ ਡਰਾਈਵਰ ਗੁਰਦੇਵ ਸਿੰਘ ਪੁੱਤਰ ਉਧਮ ਸਿੰਘ, ਵਾਸੀ ਪਿੰਡ ਬਾਸਮਾ ਦੇ ਖ਼ਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।