ਕੁੱਟਮਾਰ ਦੇ ਮਾਮਲਿਆਂ ’ਚ 2 ਐੱਫਆਈਆਰ ਦਰਜ
ਰੰਜਿਸ਼ਨ ਮਾਰਪੀਟ ਦੇ ਮਾਮਲਿਆਂ ਵਿੱਚ ਦੋ ਐਫਆਈਆਰ ਦਰਜ
Publish Date: Sun, 12 Apr 2026 05:04 PM (IST)
Updated Date: Mon, 13 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੰਜਿਸ਼ ਦੇ ਚੱਲਦੇ ਕੁੱਟਮਾਰ ਦੀਆਂ ਦੋ ਘਟਨਾਵਾਂ ਵਿੱਚ ਪੁਲਿਸ ਨੇ ਜਾਂਚ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਹੈ। ਥਾਣਾ ਸਨੌਰ ਇਲਾਕੇ ਵਿੱਚ ਖੇਤਾਂ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ਵਿੱਚ ਬਹਿਸ ਤੋਂ ਬਾਅਦ ਹੱਥਾਪਾਈ ਹੋ ਗਈ। ਇਸ ਹਮਲੇ ਵਿੱਚ ਜ਼ਖਮੀਆਂ ਦੀ ਪਛਾਣ ਸੇਵਾ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵਜੋਂ ਹੋਈ ਹੈ, ਜੋ ਭਾਂਖਰ ਰੋਡ, ਸਨੌਰ ਦੇ ਰਹਿਣ ਵਾਲੇ ਹਨ। ਮਨਜੀਤ ਕੌਰ ਦੇ ਬਿਆਨਾਂ ‘ਤੇ ਪੁਲਿਸ ਨੇ ਜਸਪਾਲ ਸਿੰਘ ਵਾਸੀ ਮਥੁਰਾ ਕਾਲੋਨੀ ਪਟਿਆਲਾ ਅਤੇ ਪਰਗਟ ਸਿੰਘ ਵਾਸੀ ਪਿੰਡ ਖੁੱਡਾ ਸਨੌਰ ਖਿਲਾਫ ਕੇਸ ਦਰਜ ਕੀਤਾ ਹੈ। ਮਨਜੀਤ ਕੌਰ ਦੇ ਅਨੁਸਾਰ ਉਨ੍ਹਾਂ ਦੀ ਜ਼ਮੀਨ ਫਤੇਹਪੁਰ ਰਾਜਪੂਤਾਂ ’ਚ ਹੈ, ਜਿੱਥੇ ਦੋਸ਼ੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।