ਪਟਿਆਲਾ ਜ਼ਿਲ੍ਹਾ ਅੰਡਰ-19 ਕ੍ਰਿਕਟ ਟੀਮ ਲੜਕਿਆਂ ਲਈ ਟਰਾਇਲ 5 ਅਪ੍ਰੈਲ ਨੂੰ
ਪਟਿਆਲਾ ਜ਼ਿਲ੍ਹਾ ਅੰਡਰ-19 ਕ੍ਰਿਕਟ ਟੀਮ ਲੜਕਿਆਂ ਲਈ ਟਰਾਇਲ 5 ਅਪ੍ਰੈਲ ਨੂੰ
Publish Date: Sat, 04 Apr 2026 04:33 PM (IST)
Updated Date: Sat, 04 Apr 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ-ਕਮੇਟੀ ਵੱਲੋਂ ਪਟਿਆਲਾ ਜ਼ਿਲ੍ਹੇ ਦੀ ਅੰਡਰ-19 ਕ੍ਰਿਕਟ ਟੀਮ ਲੜਕਿਆਂ ਦੀ ਚੋਣ ਕਰਨ ਲਈ ਟਰਾਇਲ ਕੀਤੇ ਜਾ ਰਹੇ ਹਨ, ਜੋ ਕਿ 5 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਧਰੁਵ ਪਾਂਡਵ ਸਟੇਡੀਅਮ, ਪਟਿਆਲਾ ਵਿਖੇ ਹੋਣਗੇ ਅਤੇ ਚੁਣੀ ਜਾਣ ਵਾਲੀ ਟੀਮ ਆਗਾਮੀ ਪੰਜਾਬ ਸਟੇਟ ਇੰਟਰ-ਡਿਸਟ੍ਰਿਕਟ ਅੰਡਰ-19 ਵਨ ਡੇ ਟੂਰਨਾਮੈਂਟ ਸੀਜ਼ਨ 2026-2027 ਵਿੱਚ ਹਿੱਸਾ ਲਵੇਗੀ। ਸਾਰੇ ਖਿਡਾਰੀ, ਜਿਨ੍ਹਾਂ ਦਾ ਜਨਮ 1 ਸਤੰਬਰ 2007 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੈ ਅਤੇ ਜੋ 2026-27 ਟੂਰਨਾਮੈਂਟ ਤੋਂ ਪਹਿਲਾਂ ਘੱਟੋ-ਘੱਟ ਇੱਕ ਸਾਲ (1 ਸਤੰਬਰ 2025 ਜਾਂ ਉਸ ਤੋਂ ਪਹਿਲਾਂ) ਤੋਂ ਪਟਿਆਲਾ ਜ਼ਿਲ੍ਹੇ ਦੀ ਹੱਦ ਵਿਚ ਰਹਿ ਰਹੇ ਹਨ ਜਾਂ ਪੜ੍ਹ ਰਹੇ ਹਨ, ਇਨ੍ਹਾਂ ਟ੍ਰਾਇਲਾਂ ਵਿੱਚ ਭਾਗ ਲੈਣ ਦੇ ਯੋਗ ਹਨ। ਖਿਡਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯੋਗਤਾ ਸਬੰਧੀ ਅਸਲ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਿਜੀਟਲ ਜਨਮ ਸਰਟੀਫਿਕੇਟ, ਪ੍ਰਮਾਣ ਪੱਤਰ, ਆਧਾਰ ਕਾਰਡ ਅਤੇ ਮੌਜੂਦਾ ਸੀਜ਼ਨ (2026-2027) ਲਈ ਸਕੂਲ ਦਾ ਬੋਨਾਫਾਈਡ ਸਰਟੀਫਿਕੇਟ, ਜਿਸ ਵਿੱਚ ਸਕੂਲ ਦਾਖਲਾ ਨੰਬਰ ਅਤੇ ਦਾਖਲਾ ਮਿਤੀ ਸਪੱਸ਼ਟ ਹੋਵੇ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਅਕੈਡਮਿਕ ਸੈਸ਼ਨ 2025-26 ਦਾ ਐਡਮਿਟ ਕਾਰਡ/ਮਾਰਕਸ਼ੀਟ (ਓਪਨ ਸਕੂਲ ਉਮੀਦਵਾਦ ਯੋਗ ਨਹੀਂ ਹਨ), ਇੱਕ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਅਤੇ ਉਪਰੋਕਤ ਸਾਰੇ ਦਸਤਾਵੇਜ਼ਾਂ ਦੀ ਫੋਟੋਕਾਪੀਆਂ ਦਾ ਇੱਕ ਸੈੱਟ ਵੀ ਨਾਲ ਲਿਆਉਣਾ ਜ਼ਰੂਰੀ ਹੈ।