ਨੌਜਵਾਨ ਕੋਲੋਂ ਦੇਸੀ ਕੱਟਾ ਤੇ 7 ਕਾਰਤੂਸ ਬਰਾਮਦ
ਨੌਜਵਾਨ ਕੋਲੋਂ ਦੇਸੀ ਕੱਟਾ ਅਤੇ ਸੱਤ ਕਾਰਤੂਸ ਬਰਾਮਦ
Publish Date: Sat, 04 Apr 2026 04:12 PM (IST)
Updated Date: Sun, 05 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਨੇ ਇਕ ਵਿਅਕਤੀ ਨੂੰ ਦੇਸੀ ਕੱਟਾ ਤੇ ਕੇਐੱਫ 12 ਲਿਖੇ 7 ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਮੂਣਕ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜੀਵਨ ਲਾਲ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰਦੇ ਹੋਏ ਅਨਾਜ ਮੰਡੀ ਮੂਣਕ ਵਿਖੇ ਪੁੱਜੇ ਤਾਂ ਸ਼ਾਮ ਤਿੰਨ ਵਜੇ ਦੇ ਕਰੀਬ ਅਨਾਜ ਮੰਡੀ ਮੂਣਕ ਵਿਖੇ ਸੜਕ ਦੇ ਖੱਬੇ ਪਾਸੇ ਬਣੀਆਂ ਦੁਕਾਨਾਂ ਕੋਲ ਇਕ ਨੌਜਵਾਨ ਲੜਕਾ ਆਪਣੇ ਸੱਜੇ ਹੱਥ ’ਚ ਇਕ ਤਣੀਦਾਰ ਬੈਗ ਫੜੀ ਖੜ੍ਹਾ ਵਿਖਾਈ ਦਿੱਤਾ। ਉਸ ਪਾਰਟੀ ਨੂੰ ਵੇਖ ਕੇ ਇਹ ਨੌਜਵਾਨ ਲੜਕਾ ਆਪਣੇ ਹੱਥ ’ਚ ਫੜਿਆ ਬੈਗ ਜ਼ਮੀਨ ’ਤੇ ਸੁੱਟ ਕੇ ਭੱਜਣ ਲੱਗਿਆ। ਜਿਸ ਨੂੰ ਸਹਾਇਕ ਥਾਣੇਦਾਰ ਜੀਵਨ ਲਾਲ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ ’ਤੇ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਦੀਪ ਵਾਸੀ ਭੂਤਗੜ੍ਹ ਥਾਣਾ ਪਾਤੜਾਂ ਦੱਸਿਆ। ਜਦੋਂ ਮਨਪ੍ਰੀਤ ਸਿੰਘ ਉਰਫ ਦੀਪ ਵੱਲੋਂ ਸੁੱਟੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਦੇਸੀ ਕੱਟਾ .12 ਬੋਰ ਤੇ 7 ਜਿੰਦਾ ਕਾਰਤੂਸ ਬਰਾਮਦ ਹੋਏ। ਇਨਾਂ ਬਰਾਮਦ ਹੋਏ 6 ਕਾਰਤੂਸਾਂ ’ਤੇ ਕੇਐੱਫ 12 ਤੇ ਇਕ ਕਾਰਤੂਸ ’ਤੇ ਸ਼ਕਤੀਮਾਨ ਐਕਸਪਰੈਸ 12 ਲਿਖਿਆ ਹੋਇਆ ਬਰਾਮਦ ਕੀਤੇ ਗਏ। ਉਕਤ ਦੋਸ਼ੀ ਖ਼ਿਲਾਫ਼ ਆਰਮਜ ਐਕਟ ਤਹਿਤ ਥਾਣਾ ਮੂਣਕ ਵਿਖੇ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਤੇ ਤਫਤੀਸ਼ ਅਮਲ ’ਚ ਲਿਆਂਦੀ ਜਾ ਰਹੀ ਹੈ। ਖਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਨਸ਼ਾ ਤਸਕਰਾਂ ਅਤੇ ਕ੍ਰਾਈਮ ਪੇਸ਼ਾ ਵਿਅਕਤੀਆਂ ਖ਼ਿਲਾਫ਼ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ।