ਵਿਦਿਆਰਥੀਆਂ ਨੂੰ ਕਾਪੀਆਂ ਦੇਣਾ ਸ਼ਲਾਘਾਯੋਗ : ਪ੍ਰਿੰ: ਸ਼ਤੀਸ਼ ਕੁਮਾਰ
ਵਿਦਿਆਰਥੀਆ ਨੂੰ ਕਾਪੀਆ ਦੇਣਾ ਸਲਾਘਾਯੋਗ: ਪ੍ਰਿੰ: ਸ਼ਤੀਸ਼ ਕੁਮਾਰ
Publish Date: Mon, 13 Apr 2026 06:50 PM (IST)
Updated Date: Mon, 13 Apr 2026 06:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਐਲੀਮੈਂਟਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਵਿੱਚ ਨਵੇ ਦਾਖਲ ਹੋਏ ਤੇ ਜਰੂਰਤਮੰਦ, ਹੁਸ਼ਿਆਰ ਵਿਦਿਆਰਥੀਆ ਨੂੰ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਸ੍ਰੀ ਕੇਦਾਰ ਨਾਥ ( ਦਾਰਾ) ਨੇ ਵਿਦਿਆਰਥੀਆ ਨੂੰ ਕਾਪੀਆ ਵੰਡੀਆਂ ਤਿਲਕ ਰਾਜ ਗਰਗ ਨੇ ਪੈਨ ਵੰਡੇ ਇਸ ਮੋਕੇ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਵਿਦਿਆਰਥੀਆ ਨੂੰ ਮੁਬਾਰਕ ਦਿਤੀ। ਸ.ਕ.ਸ.ਸ. ਸਕੂਲ ਨਿਊ ਪਾਵਰ ਹਾਊਸ ਕਾਲੋਨੀ ਦਾ ਅੱਠਵੀ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਉਥੇ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਬਿਕਰਮਜੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋ 285ਵਾਂ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਦੱਸਿਆ ਇਸ ਪਿਛੇ ਪੂਰੇ ਸਟਾਫ ਦੀ ਮੇਹਨਤ ਹੈ। ਇਸ ਮੌਕੇ ਮੋਹਨ ਲਾਲ ਖੰਨਾ, ਰਾਜ ਕੁਮਾਰ, ਪ੍ਰਮੋਦ ਕੁਮਾਰ ਤੇ ਸਟਾਫ ਅਮਨਦੀਪ ਕੌਰ, ਗਗਨ ਲਤਾ,ਰੂਪਾਲੀ ਸਰਮਾ,ਨਵਨੀਤ ਕੌਰ, ਅਮਰਿੰਦਰ ਸਿੰਘ, ਜਤਿੰਦਰ ਸਿੰਘ, ਮੁਕੇਸ਼ ਕੁਮਾਰ ਹਰਜਿੰਦਰ ਕੌਰ ਬਲਵਿੰਦਰ ਕੌਰ ਮਨਜੀਤ ਕੋਰ,ਗੁਰਿੰਦਰ ਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ।