ਪਿੰਡਾਂ ’ਚ ਸਾੜੀਆਂ ਵਪਾਰ ਸਮਝੌਤੇ ਦੀਆਂ ਕਾਪੀਆਂ
ਪਿੰਡਾਂ ’ਚ ਸਾੜੀਆਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ
Publish Date: Mon, 16 Feb 2026 04:24 PM (IST)
Updated Date: Tue, 17 Feb 2026 04:03 AM (IST)

ਹਰ ਵਰਗ ਲਈ ਮਾਰੂ ਹੋਵੇਗਾ ਭਾਰਤ-ਅਮਰੀਕਾ ਵਪਾਰ ਸਮਝੌਤਾ : ਜਲੂਰ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਬਲਾਕ ਲਹਿਰਾ ਮੂਨਕ ਦੀਆਂ ਪਿੰਡ ਇਕਾਈਆਂ ਵੱਲੋਂ ਭਾਰਤ-ਅਮਰੀਕਾ ਵਿਚਕਾਰ ਹੋ ਰਹੇ ਵਪਾਰ ਸਮਝੌਤੇ ਬਾਰੇ ਦੋਵੇਂ ਸਰਕਾਰਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਦੀਆਂ ਕਾਪੀਆਂ ਸਾੜੀਆਂ ਗਈਆਂ। ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ, ਮੀਤ ਪ੍ਰਧਾਨ ਰਿੰਕੂ ਮੂਣਕ ਤੇ ਨਿਰਭੈ ਸਿੰਘ ਕੱਲਰ ਭੈਣੀ ਨੇ ਕਿਹਾ ਭਾਜਪਾ ਦੀ ਸਰਕਾਰ ਵੱਲੋਂ ਦੇਸ਼ ਨੂੰ ਤੋਰਨ ਲਈ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਫਿਰ ਤੋਂ ਦੇਸ਼ ਨੂੰ ਗੁਲਾਮ ਬਣਾਉਣ ਵਾਸਤੇ ਤੇ ਕਿਸਾਨੀ ਦਾ ਲੱਕ ਤੋੜਨ ਲਈ ਕਿਸਾਨ ਮਾਰੂ ਤੇ ਦੇਸ਼ ਮਾਰੂ ਸੰਧੀ ਰਾਤ ਦੇ ਹਨੇਰੇ ਵਿਚ ਕੀਤੀ ਗਈ ਹੈ ਅਤੇ ਉਸ ਦੇਸ਼ ਮਾਰੂ ਸੰਧੀ ਉੱਪਰ ਪਰਦਾ ਪਾਉਣ ਲਈ ਭਾਜਪਾ ਦੇ ਮੰਤਰੀਆਂ ਤੇ ਉਸ ਦੇ ਆਈਟੀ ਸੈੱਲ ਵੱਲੋਂ ਅਮਰੀਕਾ ਦੀ ਬੋਲੀ ਬੋਲਦੇ ਹੋਏ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਤੇ ਉਸ ਦੇਸ਼ ਮਾਰੂ ਫੈਸਲੇ ਨੂੰ ਲਾਗੂ ਹੋਣ ਤੋ ਰੋਕਣ ਲਈ ਕਿਸਾਨਾਂ ਵੱਲੋਂ ਦੇਸ਼ ਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਹਰ ਇਕ ਅੰਦੋਲਨ ਲੜਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕ ਆਪਣੇ ਮਨਾਂ ’ਚੋਂ ਇਹ ਭੁਲੇਖਾ ਕੱਢ ਦੇਣ ਕਿ ਇਸ ਸਮਝੌਤੇ ਦਾ ਨੁਕਸਾਨ ਸਿਰਫ ਕਿਸਾਨਾਂ ਨੂੰ ਹੋਵੇਗਾ, ਬਲਕਿ ਇਹ ਸਮਝੌਤਾ ਹਰ ਅਨਾਜ ਖਾਣ ਵਾਲੇ ਵਿਅਕਤੀ ਲਈ ਖ਼ਤਰਨਾਕ ਤੇ ਮਾਰੂ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਆਪਣੇ ਕਿਸਾਨਾਂ ਤੋਂ ਖੇਤਾਂ ਵਿਚ ਜੀਐੱਮ ਅਨਾਜ ਪੈਦਾ ਕਰਵਾ ਕੇ ਭਾਰਤ ਵਿਚ ਭੇਜਿਆ ਜਾਵੇਗਾ ਜਿਸ ਦੇ ਬਹੁਤ ਮਾੜੇ ਪ੍ਰਭਾਵ ਮਨੁੱਖ ਦੀ ਸਿਹਤ ’ਤੇ ਪੈਣਗੇ ਤੇ ਉਹ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਨਾਜ ਖਾਣ ਵਾਲਾ ਹਰ ਵਿਅਕਤੀ ਇਸ ਸਮਝੌਤੇ ਦਾ ਡੱਟ ਕੇ ਵਿਰੋਧ ਕਰੇ। ਇਸ ਮੌਕੇ ਗੁਰਦੀਪ ਝਲੂਰ, ਗੁਰਜੋਤ ਸਿੰਘ ਆਲਮਪੁਰ ,ਮਨਿੰਦਰ ਸਿੰਘ ਲਦਾਲ, ਅਵਤਾਰ ਸਿੰਘ ਰਾਮਪੁਰਾ ਗੁਜਰਾਂ ,ਕਾਲਾ ਭਾਠੂਆਂ ,ਬਲਕਾਰ ਲਹਿਲ ਖੁਰਦ, ਭੋਲਾ ਲਹਿਲ ਕਲਾਂ ,ਬਿੰਦਰ ਲਹਿਲ ਕਲਾਂ ,ਕਾਕਾ ਸਲੇਮਗੜ੍ਹ, ਰਿੰਕੂ ਮੂਣਕ ,ਮਿੰਟੂ ਡੂਡੀਆ ,ਸੁਖਦੇਵ ਖੋਖਰ ਕਲਾਂ, ਕ੍ਰਿਸ਼ਨ ਨੰਗਲਾ, ਕੁਲਵੰਤ ਡਸਕਾ,ਬਲੌਰ ਦੇਹਲਾ, ਮਿੱਠੂ ਭੁਟਾਲ ਕਲਾਂ ਹਾਜ਼ਰ ਸਨ।