ਕੋਆਪ੍ਰੇਟਿਵ ਸੁਸਾਇਟੀ ਨਾਰੀਕੇ ਕਮੇਟੀ ਦੀ ਹੋਈ ਚੋਣ
ਕੋਆਪਰੇਟਿਵ ਸੁਸਾਇਟੀ ਨਾਰੀਕੇ ਕਮੇਟੀ ਦੀ ਹੋਈ ਚੋਣ
Publish Date: Thu, 29 Jan 2026 04:06 PM (IST)
Updated Date: Fri, 30 Jan 2026 04:02 AM (IST)

15 ਦਿਨਾਂ ਬਾਅਦ ਚੁਣਿਆ ਜਾਵੇਗਾ ਪ੍ਰਧਾਨ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਕੋਆਪ੍ਰੇਟਿਵ ਐਗਰੀਕਲਚਰ ਸੁਸਾਇਟੀ ਨਾਰੀਕੇ ਦੀ ਚੋਣ ਇੰਸਪੈਕਟਰ ਜਸਪ੍ਰੀਤ ਸਿੰਘ, ਸੈਕਟਰੀ ਮਸ਼ਹੂਰ ਖਾਂ, ਸਕੱਤਰ ਗੁਰਕੀਰਤ ਸਿੰਘ ਗੁਆਰਾ ਤੇ ਸਕੱਤਰ ਤਿੰਦਰ ਪਾਲ ਭੁਰਥਲਾ ਦੀ ਦੇਖ-ਰੇਖ ਹੇਠ ਸਰਬ ਸੰਮਤੀ ਨਾਲ ਹੋਈ। ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਨਾਰੀਕੇ ਨੇ ਦੱਸਿਆ ਕਿ ਤਿੰਨ ਪਿੰਡਾਂ ਨਾਰੀਕੇ ਕਲਾਂ, ਨਾਰੀਕੇ ਖੁਰਦ ਤੇ ਬਡਲਾ ਵਿੱਚੋਂ 11 ਮੈਂਬਰਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਹਰਪਿੰਦਰ ਸਿੰਘ, ਰਾਜ ਕੁਮਾਰ ਗੁਰਪ੍ਰੀਤ ਸਿੰਘ, ਜੰਗਵੰਤ ਸਿੰਘ, ਨਿਰਭੈ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ ਤੇ ਬਲਜੀਤ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਜਦਕਿ ਇਕ ਮੈਂਬਰ ਹਾਜ਼ਰ ਨਾ ਹੋਣ ਕਾਰਨ ਉਸਦੀ ਚੋਣ ਨਹੀਂ ਹੋ ਸਕੀ। ਚੋਣ ਉਪਰੰਤ ਸਾਰੇ ਚੁਣੇ ਗਏ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੀ ਚੋਣ ਲਈ 15 ਦਿਨਾਂ ਦਾ ਏਜੰਡਾ ਕੱਢਿਆ ਗਿਆ ਹੈ, ਇਸ ਉਪਰੰਤ ਚੁਣੇ ਹੋਏ ਮੈਂਬਰਾਂ ਵੱਲੋਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਨਿਰਭੈ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਪ੍ਰਿਤਪਾਲ ਸਿੰਘ, ਡਾ. ਦਿਲਜੀਤ ਸਿੰਘ, ਪ੍ਰਧਾਨ ਜਸਵੀਰ ਸਿੰਘ, ਜਸਬੀਰ ਕੁਮਾਰ, ਪੰਚ ਮਨਜੀਤ ਸਿੰਘ, ਜਥੇਦਾਰ ਅਮਰੀਕ ਸਿੰਘ, ਸਰਪੰਚ ਨਰੇਸ਼ ਕੁਮਾਰ, ਮਨਦੀਪ ਸਿੰਘ, ਸਤਵੰਤ ਸਿੰਘ ਸੈਂਟੀ, ਬਿਕਰਮਜੀਤ ਸਿੰਘ, ਚਮਕੌਰ ਸਿੰਘ, ਇਕਬਾਲ ਸਿੰਘ ਪੰਚ, ਲੱਕੀ ਪੰਚ, ਬੂਟਾ ਸਿੰਘ, ਅਛਰਾ ਸਿੰਘ, ਸਿਮਰਜੀਤ ਸਿੰਘ, ਕੁਲਵਿੰਦਰ ਸਿੰਘ, ਤਾਰਾ ਸਿੰਘ, ਗੁਰਪ੍ਰੀਤ ਸਿੰਘ ਪੰਚ, ਸੁਖੀ ਨਾਰੀਕੇ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।