ਲਹਿਰਾ-ਸੁਨਾਮ ਰੋਡ ਬਣਨ ਦੇ ਐਲਾਨ ਤੋਂ ਹਲਕਾ ਵਾਸੀ ਖੁ਼ਸ਼ : ਸ਼ੇਰਵਿੰਦਰ ਸਿੰਘ
ਲਹਿਰਾ-ਸੁਨਾਮ ਰੋਡ ਬਨਣ ਦੇ ਐਲਾਨ ਤੋਂ ਹਲਕਾ ਵਾਸੀ ਖੁਸ਼ੀ : ਡਸਕਾ
Publish Date: Thu, 29 Jan 2026 05:49 PM (IST)
Updated Date: Fri, 30 Jan 2026 04:08 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਕੋਲ ਦੀ ਲੰਘਦੀ ਸੁਨਾਮ-ਲਹਿਰਾ-ਜਾਖਲ ਰੋਡ ਦੀ ਖਸਤਾਹਾਲਤ ਨੂੰ ਸੁਧਾਰਨ ਦੇ ਲਈ ਭਾਜਪਾ ਸਰਕਾਰ ਵੱਲੋਂ 24.50 ਕਰੋੜ ਦੀ ਲਾਗਤ ਨਾਲ ਸੜਕ ਨੂੰ ਛੇਤੀ ਦੁਬਾਰਾ ਬਣਾਵੇਗੀ। ਇਹ ਵਿਚਾਰ ਸ਼ੇਰਵਿੰਦਰ ਸਿੰਘ ਧਾਲੀਵਾਲ ਡਸਕਾ, ਜ਼ਿਲ੍ਹਾ ਪ੍ਰਧਾਨ ਯੂਥ ਭਾਜਪਾ ਸੰਗਰੂਰ, ਹਲਕਾ ਲਹਿਰਾ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਸੜਕ ਜੋ ਸਨਾਮ ਤੋਂ ਲਹਿਰਾ ਤੇ ਜਾਖਲ ਤਕ ਜਾਂਦੀ ਹੈ, ਜੋ ਅੱਗੇ ਹਰਿਆਣੇ ਦੇ ਫਤਿਆਬਾਦ, ਦਿੱਲੀ ਆਦਿ ਅਨੇਕ ਵੱਡੇ ਸ਼ਹਿਰਾਂ ਨੂੰ ਜੋੜਦੀ ਹੈ, ਦੀ ਕਾਇਆ ਕਲਪ ਕਰਨ ਲਈ ਨਰਿੰਦਰ ਮੋਦੀ ਸਰਕਾਰ ਵੱਲੋਂ ਐੱਨਐੱਚਏ ਆਈ ਰਾਹੀਂ ਇਹ ਸੜਕ ਜਲਦ ਬਣਾਈ ਜਾ ਰਹੀ ਹੈ। ਇਹ ਸੜਕ ਦੁਬਾਰਾ ਬਣਨ ਨਾਲ ਜਿੱਥੇ ਵਪਾਰ ਵਿਚ ਵਾਧਾ ਹੋਵੇਗਾ, ਉਥੇ ਹੀ 40 ਕਿਲੋਮੀਟਰ ਦਾ ਸਫਰ ਪਹਿਲਾ ਨਾਲੋਂ ਬਹੁਤ ਸੁਖਾਲਾ ਹੋ ਜਾਵੇਗਾ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਤੇ ਸ਼ੇਰਵਿੰਦਰ ਸਿੰਘ ਧਾਲੀਵਾਲ ਨੇ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਤੇ ਪੰਜਾਬੀਅਤ ਦੇ ਭਲੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਬੇਸ਼ਕ ਉਹ ਕਿਸਾਨਾਂ ਦੇ ਖਾਤੇ ਸਨਮਾਨ ਨਿਧੀ ਯੋਜਨਾ ਦੇ 2000 ਰੁਪਏ ਪਾਉਣ ਦੀ ਗੱਲ ਹੋਵੇ। ਇਹ ਸਕੀਮਾਂ ਪੰਜਾਬ ਵਾਸੀਆਂ ਨੂੰ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ।