ਕਾਂਗਰਸੀਆਂ ਨੇ ਕਿਸਾਨਾਂ ਦੇ ਹੱਕ ’ਚ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਕਾਂਗਰਸੀਆਂ ਨੇ ਕਿਸਾਨਾਂ ਦੇ ਹੱਕ ’ਚ ਐਸਡੀਐਮ ਨੂੰ ਦਿੱਤਾ ਮੰਗ ਪੱਤਰ
Publish Date: Fri, 20 Feb 2026 05:14 PM (IST)
Updated Date: Sat, 21 Feb 2026 04:07 AM (IST)

ਅਮਰੀਕਾ ਨਾਲ ਸਮਝੌਤੇ ਕਾਰਨ ਕਿਸਾਨਾਂ ਦੀ ਆਰਥਿਕਤਾ ’ਤੇ ਵੱਡੀ ਸੱਟ ਵੱਜੇਗੀ : ਜਗਦੇਵ ਗਾਗਾ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਦੇਵ ਗਾਗਾ ਤੇ ਸਮੁੱਚੀ ਜਿਲ੍ਹਾ ਕਾਂਗਰਸ ਲੀਡਰਸ਼ਿਪ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਕਿਸਾਨ ਮਾਰੂ ਸਮਝੌਤੇ ਦੇ ਵਿਰੋਧ ਚ ਕਾਂਗਰਸ ਅਤੇ ਕਿਸਾਨ ਆਗੂਆਂ ਦੇ ਭਾਰੀ ਇਕੱਠ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਐਸਡੀਐਮ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਜਗਦੇਵ ਗਾਗਾ ਨੇ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ, ਸਗੋਂ ਪੂਰੇ ਦੇਸ਼ ਦੀ ਖੇਤੀਬਾੜੀ ਆਰਥਿਕਤਾ ਨੂੰ ਤਬਾਹ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਉਨ੍ਹਾਂ ਕਿਹਾ ਪੰਜਾਬ,ਜੋ ਕਿ ਮੁੱਖ ਤੌਰ ਤੇ ਇਕ ਖੇਤੀ ਪ੍ਰਧਾਨ ਸੂਬਾ ਹੈ,ਇਸ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਇਹ ਕੇਵਲ ਆਰਥਿਕ ਪੱਖ ਤੋਂ ਹੀ ਗੰਭੀਰ ਚਿੰਤਾ ਦਾ ਵਿਸ਼ਾ ਨਹੀਂ ਸਗੋਂ ਇਸ ਸਰਹੱਦੀ ਸੂਬੇ ਵਿੱਚ ਸਾਮਜਿਕ ਅਤੇ ਰਣਨੀਤਕ ਪ੍ਰਭਾਵ ਵੀ ਪੈ ਸਕਦੇ ਹਨ। ਉਨ੍ਹਾਂ ਕਿਹਾ ਪੰਜਾਬ ਪਹਿਲਾਂ ਹੀ ਨਸ਼ਿਆਂ ਦੇ ਕੋਹੜ ਨਾਲ ਜੂਝ ਰਿਹਾ ਹੈ, ਖਾਸ ਕਰ ਕੇ ਪੇਂਡੂ ਖੇਤਰਾਂ ਵਿਚ। ਜ਼ਮੀਨੀ ਹੋਲਡਿੰਗਾਂ (ਮਾਲਕੀ) ਘਟਣ ਅਤੇ ਖੇਤੀਬਾੜੀ ਰੋਜ਼ਗਾਰ ਵਿਚ ਕਮੀ ਆਉਣ ਕਾਰਨ, ਨੌਕਰੀਆਂ ਦੀ ਘਾਟ ਹੈ, ਬੇਰੋਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਇਕ ਵਾਰ ਜਦੋਂ ਇਹ ਵਪਾਰ ਸਮਝੌਤਾ ਲਾਗੂ ਹੋ ਗਿਆ, ਤਾਂ ਦੇਸ਼ ਵਿੱਚ ਸਸਤੇ ਖੇਤੀ ਉਤਪਾਦ ਘਰੇਲੂ ਉਤਪਾਦਾਂ ਦੀ ਥਾਂ ਲੈ ਲੈਣਗੇ। ਇਸ ਮੌਕੇ ਸਾਬਕਾ ਵਿਧਾਇਕ ਦਲਵੀਰ ਗੋਲਡੀ, ਰਾਜਿੰਦਰ ਦੀਪਾ ਤੇ ਦੁਰਲੱਭ ਸਿੱਧੂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ। ਇਸ ਸਮਝੌਤੇ ਨਾਲ ਭਾਜਪਾ ਸਰਕਾਰ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ, ਜੋ ਕਿ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਕਿਸਾਨ ਸੈੱਲ ਦੇ ਚੇਅਰਮੈਨ ਹਰਭਜਨ ਸਿੱਧੂ ਤੇ ਸਤਨਾਮ ਸੱਤਾ ਨੇ ਕਿਹਾ ਕੀ ਭਾਜਪਾ ਸਰਕਾਰ ਪਹਿਲਾਂ ਹੀ ਕਿਸਾਨ ਤੋਂ ਸਬਸਿਡੀ ਖੋ ਰਹੀ ਹੈ ਅਤੇ ਇਸ ਮਹਿੰਗਾਈ ਦੇ ਦੌਰ ਚ ਖੇਤੀ ਦੇ ਔਜਾਰ, ਖਾਦ, ਦਵਾਈਆਂ ਅਤੇ ਲੇਬਰ ਦਾ ਰੇਟ ਆਸਮਾਨ ਛੂਹ ਰਿਹਾ ਹੈ। ਇਸ ਮੌਕੇ ਸੁਭਾਸ਼ ਗਰੋਵਰ ਸਾਬਕਾ ਪ੍ਰਧਾਨ, ਰੌਕੀ ਬਾਂਸਲ ,ਗੁਰਦੀਪ ਘਰਾਚੋਂ, ਲਖਵੀਰ ਬਮਾਲ , ਬੂਟਾ ਸਿੰਘ ਭੰਗੂ, ਮਨਪ੍ਰੀਤ ਮਨੀ, ਭਰਤ ਗਰਗ , ਜਰਨੈਲ ਸਿੰਘ, ਰਵਿੰਦਰ ਸਿੰਘ ਤੁਰਨਾ , ਦਵਿੰਦਰ ਧਾਲੀਵਾਲ, ਨੀਤੂ ਧਾਲੀਵਾਲ, ਹਰਪਾਲ ਸਿੰਘ ਸੋਨੂੰ, ਮਨਜੀਤ ਭਿੰਡਰ ਸਾਬਕਾ ਸਰਪੰਚ,ਸ਼ਕਤੀਜੀਤ ਸਿੰਘ , ਗੁਰਪਿਆਰ ਧੁਰਾ, ਮਿੱਠੂ ਲੱਡਾ,, ਬਾਜ਼ ਸਿੰਘ ਰੱਤਾ ਖੇੜਾ,ਚਰਨਜੀਤ ਕੌਰ, ਜਸਵੀਰ ਕੌਰ ਮੂਨਕ, ਕਰਮਜੀਤ ਕੌਰ, ਸੁੱਖੀ ਘੁਮਾਣ ਸੰਗਰੂਰ,ਕੁਲਜੀਤ ਬਡਰੁੱਖਾਂ, ਅਸ਼ਵਨੀ ਕੁਮਾਰ, ਮਨਪ੍ਰੀਤ ਯੂਥ ਆਗੂ ਸੁਨਾਮ, ਅਵਤਾਰ ਗਾਗਾ ਹਾਜ਼ਰ ਸਨ।