ਕਾਂਗਰਸੀਆਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਕਾਂਗਰਸੀਆਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
Publish Date: Thu, 19 Mar 2026 03:54 PM (IST)
Updated Date: Fri, 20 Mar 2026 04:01 AM (IST)

ਕਿਹਾ- ਧੀਆਂ ਦਾ ਅਪਮਾਨ ਨਹੀਂ ਬਰਦਾਸ਼ਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਨਾਮ ਦੇ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਪ੍ਰਤੀ ਵਰਤੀ ਗਈ ਕਥਿਤ ਭੱਦੀ ਸ਼ਬਦਾਵਲੀ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਵੱਲੋਂ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਵਰਕਰਾਂ ਨੇ ਕਾਲਜ ਦੇ ਗੇਟ ਮੂਹਰੇ ਇਕੱਠੇ ਹੋਕੇ ਮੁੱਖ ਮੰਤਰੀ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ। ਔਰਤਾਂ ਦੇ ਸਨਮਾਨ ਨਾਲ ਨਹੀਂ ਸਮਝੌਤਾ ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ , ਰਾਹੁਲਇੰਦਰ ਸਿੰਘ ਸਿੱਧੂ , ਰਾਜਿੰਦਰ ਸਿੰਘ ਰਾਜਾ ਬੀਰਕਲਾਂ ਅਤੇ ਜਸਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਧੀਆਂ-ਭੈਣਾਂ ਦੇ ਸਨਮਾਨ ਦੀਆਂ ਗੱਲਾਂ ਕਰਦਾ ਹੈ, ਅੱਜ ਉਨ੍ਹਾਂ ਦੀ ਹੀ ਸ਼ਬਦਾਵਲੀ ਨੇ ਸਭ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਵਿੱਤਰ ਵਿਦਿਅਕ ਸੰਸਥਾ ਦੀਆਂ ਵਿਦਿਆਰਥਣਾਂ ਬਾਰੇ ਅਜਿਹੇ ਸ਼ਬਦ ਬੋਲਣਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਅਤੇ ਵਰਕਰਾਂ ਵਿੱਚ ਸਤਨਾਮ ਸਿੰਘ ਸੱਤਾ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਰੌਕੀ ਬਾਂਸਲ, ਸਨਮੀਕ ਹੈਨਰੀ, ਬੂਟਾ ਸਿੰਘ, ਕੁਲਜੀਤ ਸਿੰਘ ਬਡਰੁੱਖਾਂ, ਪਰਮਿੰਦਰ ਸ਼ਰਮਾ, ਪਾਲ ਬਡਰੁੱਖਾਂ, ਪ੍ਰਮੋਦ ਅਵਸਥੀ, ਜਸਵੰਤ ਸਿੰਘ ਭੰਮ, ਕਰਮਜੀਤ ਕੌਰ ਮਾਡਲ ਟਾਊਨ, ਸੰਦੀਪ ਕੌਰ ਭੰਗੂ ਤੇ ਪਰਮਾਨੰਦ ਕਾਂਸਲ ਹਾਜ਼ਰ ਸਨ।