ਕਾਂਗਰਸ ਦੀ ਰੈਲੀ ’ਚ ਔਰਤਾਂ ਨੇ ਪੰਜਾਬ ਸਰਕਾਰ ਤੋਂ ਮੰਗੇ ਬੀਤੇ 4 ਸਾਲਾਂ ਦੇ 48 ਹਜ਼ਾਰ ਰੁਪਏ
ਕਾਂਗਰਸ ਦੀ ਰੈਲੀ ’ਚ ਔਰਤਾਂ ਨੇ ਪੰਜਾਬ ਸਰਕਾਰ ਤੋਂ ਮੰਗੇ ਬੀਤੇ 4 ਸਾਲਾਂ ਦੇ 48 ਹਜਾਰ
Publish Date: Sat, 21 Mar 2026 04:21 PM (IST)
Updated Date: Sat, 21 Mar 2026 04:25 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਦੇ ਟਾਹਲੀਵਾਲਾ ਚੌਕ ਵਿਚਕਾਰ ਕਾਂਗਰਸ ਮਹਲਾ ਆਗੂ ਬੀਬਾ ਗੁਰਮੀਤ ਕੌਰ ਕੰਬੋਜ ਦੀ ਅਗਵਾਈ ’ਚ ਹਜ਼ਾਰਾਂ ਦੀ ਗਿਣਤੀ ’ਚ ਵੱਖ-ਵੱਖ ਪਿੰਡਾਂ ਰਾਜਪੁਰਾ ਸ਼ਹਿਰ ਅਤੇ ਬਨੂੜ ਤੋਂ ਆਈਆਂ ਔਰਤਾਂ ਨੇ ਧਰਨਾ ਲਗਾ ਕੇ ਸਰਕਾਰ ਅਤੇ ਰਾਜਪੁਰਾ ਦੀ ਮੌਜੂਦਾ ਵਿਧਾਇਕਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਧਰਨੇ ਦੋਰਾਨ ਮਹਿਲਾ ਕਾਂਗਰਸ ਆਗੂ ਰਜਨੀ ਰਾਣੀ, ਕੁਲਵਿੰਦਰ ਕੌਰ ਉੜਦਨ, ਰਣਦੀਪ ਕੌਰ ਉੱਪਲਹੇੜੀ ਨੇ ਜ਼ੋਰਦਾਰ ਢੰਗ ਤੋਂ ਸਰਕਾਰ ਵੱਲੋਂ ਕੀਤੇ ਐਲਾਨ ਅਤੇ ਮੁੱਖ ਗਰੰਟੀਆਂ ’ਚੋਂ ਇਕ 1 ਹਜਾਰ ਰੁਪਏ ਮਹੀਨਾ ਦੇ ਹਿਸਾਬ ਨਾਲ ਸਰਕਾਰ ਤੋਂ 4 ਸਾਲਾਂ ਦਾ ਬਕਾਇਆ 48 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਿਰਫ ਐਲਾਨ ਕਰਨ ਨਾਲ ਪੰਜਾਬ ਦਾ ਵਿਕਾਸ ਨਹੀਂ ਹੁੰਦਾ ਕੁੱਝ ਕਰਕੇ ਦਿਖਾਉਣਾ ਪੈਂਦਾ ਹੈ। ਪਰ ਸਰਕਾਰ ਸਿਰਫ ਐਲਾਨਾਂ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਕਰਜਾ ਲੈ ਕੇ ਵਿਕਾਸ ਤਾਂ ਕੀ ਕਰਵਾਉਣਾ ਸੀ, ਸਗੋਂ ਸਰਕਾਰ ਦੇ ਨੁਮਾਇੰਦਿਆਂ ਨੇ ਆਪਣੇ ਹੀ ਘਰ ਭਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਔਰਤਾਂ ਨੂੰ ਕਿਹਾ ਕਿ ਸਰਕਾਰ ਦੇ ਝਾਂਸੇ ਵਿਚ ਨਾ ਆਉਣ ਸਗੋਂ ਇਨ੍ਹਾਂ ਔਰਤਾਂ ਨੂੰ ਕੁੱਝ ਨਹੀਂ ਦੇਣਾ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬਨੂੜ, ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ, ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਕੌਸਲਰ ਜਗਨੰਦਨ ਗੁਪਤਾ, ਗੁਰਪ੍ਰੀਤ ਸਿੰਘ ਜੰਡੋਲੀ, ਨਵਦੀਪ ਸਿੰਘ ਨਵੀ, ਮਲਕੀਤ ਸਿੰਘ ਉੱਪਲਹੇੜੀ, ਰਣਬੀਰ ਸਿੰਘ ਭੰਗੂ, ਜਗਵਿੰਦਰ ਕੁਮਾਰ ਜੱਗਾ ਕੋਟਲਾ, ਕੌਂਸਲਰ ਬਲਵਿੰਦਰ ਸਿੰਘ ਸਰਾਓ, ਲਖਮੀਰ ਸਿੰਘ ਲੱਖਾ ਸੌਂਟੀ, ਗੌਰਵ ਸ਼ਾਮਦੂ, ਕਿਸਾਨ ਸੇੱਲ ਦੇ ਪ੍ਰਧਾਨ ਅਮਰਜੀਤ ਸਿੰਘ ਦਬਾਲੀ, ਅਮਰ ਸਿੰਘ ਮਿਰਜਾਪੁਰ, ਅਨਿਲ ਟੰਨੀ, ਰੂਬੀ ਟੰਨੀ., ਕੌਂਸਲਰ ਮੁਨੀਸ਼ ਮੁੰਜਾਲ, ਐੱਮ.ਸੀ. ਸੁਸ਼ਮਾ ਸ਼ਰਮਾ, ਪਵਨ ਪਿੰਕਾ, ਲਖਵਿੰਦਰ ਸਿੰਘ ਲੱਖੀ ਅਬਰਾਵਾਂ, ਮਨਜੀਤ ਕੌਰ ਹਿਦਾਇਤਪੁਰਾ, ਬਲਾਕ ਸੰਮਤੀ ਮੈਂਬਰ ਆਰਤੀ ਨਲਾਸ, ਹਰਪ੍ਰੀਤ ਕੌਰ, ਮਨਜੀਤ ਕੌਰ ਅਬਰਾਵਾਂ, ਮਲਕੀਤ ਕੌਰ, ਵਰਸ਼ਾ ਰਾਣੀ ਸਮੇਤ ਕਾਂਗਰਸ ਵਰਕਰ ਹਾਜ਼ਰ ਸਨ।