ਕਾਂਗਰਸ ਨੇ ਲਛਮਣ ਸਿੰਘ ਨੂੰ ਕੋਆਰਡੀਨੇਟਰ ਬਣਾਇਆ
ਕਾਂਗਰਸ ਨੇ ਲਛਮਣ ਸਿੰਘ ਨੂੰ ਕੋਆਰਡੀਨੇਟਰ ਤੇ ਜਗਦੇਵ ਸਿੰਘ ਨੂੰ ਵਾਈਸ ਚੇਅਰਮੈਨ ਬਣਾਇਆ
Publish Date: Tue, 17 Mar 2026 03:52 PM (IST)
Updated Date: Wed, 18 Mar 2026 04:01 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਹਲਕਾ ਮਹਿਲਕਲਾਂ ਦੇ ਪਿੰਡਾਂ ਅੰਦਰ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜਬੂਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ। ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਦਾਵੇਦਾਰ ਤੇ ਚੇਅਰਮੈਨ ਐੱਸਸੀ ਡਿਪਾਰਟਮੈਂਟ ਬਰਨਾਲਾ ਜਸਮੇਲ ਸਿੰਘ ਡੇਅਰੀਵਾਲਾ ਹਲਕਾ ਮਹਿਲ ਕਲਾਂ ਦੀ ਅਗਵਾਈ ਹੇਠ ਪਿੰਡ ਗੁੰਮਟੀ ਵਿਖੇ ਲਛਮਣ ਸਿੰਘ ਨੂੰ ਕੁਆਰਡੀਨੇਟਰ ਤੇ ਜਗਦੇਵ ਸਿੰਘ ਗੁੰਮਟੀ ਨੂੰ ਹਲਕੇ ਦੇ ਵਾਈਸ ਚੇਅਰਮੈਨ ਐੱਸਸੀ ਵਿੰਗ ਨਿਯੁਕਤ ਕੀਤਾ ਗਿਆ ਹੈ। ਜਦ ਕਿ ਜਸਵਿੰਦਰ ਸਿੰਘ ਬਾਠ ਸਾਬਕਾ ਸਰਪੰਚ ਹਮੀਦੀ ਨੂੰ ਪਿੰਡ ਦੇ ਇਕਾਈ ਪ੍ਰਧਾਨ ਵਜੋਂ ਨਿਯੁਕਤ ਕੀਤਾ। ਜਸਮੇਲ ਸਿੰਘ ਡੇਅਰੀਵਾਲਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਤਹਿਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲਿਜਾ ਕੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਐਸੀ ਵਿੰਗ ਦੀਆਂ ਨਿਯੁਕਤੀਆਂ ਦੇਣ ਦਾ ਪ੍ਰੋਗਰਾਮ ਵੀ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਰਾਜ ਕਰ ਰਹੀ ਭਗਵੰਤ ਮਾਨ ਸਰਕਾਰ ਨੇ ਚਾਰ ਸਾਲਾ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ, ਸਗੋਂ ਹੱਕ ਮੰਗ ਰਹੀਆਂ ਸਾਡੀਆਂ ਭੈਣਾਂ ਆਗਣਵਾੜੀ,ਆਸ਼ਾ ਵਰਕਰ ਅਤੇ ਬੇਰੁਜ਼ਗਾਰ ਅਧਿਆਪਕਾਂ ਉੱਪਰ ਲਾਠੀ ਚਾਰਜ ਕਰਕੇ ਲੋਕ ਵਿਰੋਧੀ ਸਰਕਾਰ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਕਿਉਂਕਿ ਸਰਕਾਰ ਨੇ ਮਸ਼ਹੂਰੀਆਂ ਉੱਪਰ ਕਰੋੜਾਂ ਰੁਪਏ ਵਹਾ ਕੇ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਖੋਰਾ ਲਾਇਆ ਹੈ। ਜਿਸ ਦਾ ਹਿਸਾਬ ਸੂਬੇ ਦੇ ਲੋਕ 2027 ਦੀਆਂ ਚੋਣਾਂ ਅੰਦਰ ਲੈਣਗੇ। ਇਸ ਪਰਮਿੰਦਰ ਸਿੰਘ ਸੰਮੀ ਬਲਾਕ ਪ੍ਰਧਾਨ, ਬਲਵੰਤ ਸ਼ਰਮਾ ਜਰਨਲ ਸੈਕਟਰੀ ਹਾਜ਼ਰ ਸਨ।