ਲੋਕ ਸਭਾ ਘੇਰਾਓ ਲਈ ਹਲਕਾ ਘਨੌਰ ਤੋਂ ਕਾਫਲਾ ਦਿੱਲੀ ਵੱਲ ਰਵਾਨਾ
ਲੋਕ ਸਭਾ ਘੇਰਾਓ ਲਈ ਹਲਕਾ ਘਨੌਰ ਤੋਂ ਕਾਫਲਾ ਦਿੱਲੀ ਵੱਲ ਰਵਾਨਾ
Publish Date: Wed, 18 Mar 2026 06:35 PM (IST)
Updated Date: Wed, 18 Mar 2026 06:37 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਟਰੇਡ ਡੀਲ ਦੇ ਵਿਰੋਧ ਵਿਚ ਦਿੱਲੀ ਵਿਖੇ ਲੋਕ ਸਭਾ ਦੇ ਘੇਰਾਓ ਲਈ ਹਲਕਾ ਘਨੌਰ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੋਕ-ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਰਵਾਨਗੀ ਤੋਂ ਪਹਿਲਾਂ ਆਗੂਆਂ ਅਤੇ ਵਰਕਰਾਂ ਨੇ ਹੱਥਾਂ ਵਿਚ ਬੈਨਰ ਅਤੇ ਪਲੇਕਾਰਡ ਫੜ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਆਗੂਆਂ ਨੇ ਕਿਹਾ ਕਿ ਇਹ ਟ੍ਰੇਡ ਡੀਲ ਛੋਟੇ ਵਪਾਰੀਆਂ ਅਤੇ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਆਮ ਲੋਕਾਂ ‘ਤੇ ਵੀ ਮੰਦ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਸੇ ਲਈ ਦੇਸ਼ ਭਰ ਤੋਂ ਲੋਕ ਦਿੱਲੀ ਪਹੁੰਚ ਕੇ ਲੋਕ ਸਭਾ ਦਾ ਘੇਰਾਓ ਕਰਨਗੇ ਅਤੇ ਆਪਣੀ ਆਵਾਜ਼ ਬੁਲੰਦ ਕਰਨਗੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਲੱਖਾਂ ਲੋਕ ਆਪਣੀ ਰੋਜ਼ੀ-ਰੋਟੀ ਨੂੰ ਲੈ ਕੇ ਚਿੰਤਤ ਹਨ ਅਤੇ ਸੜਕਾਂ ‘ਤੇ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ।ਇਸ ਮੌਕੇ ਗਗਨਦੀਪ ਸਿੰਘ ਜਲਾਲਪੁਰ, ਕਮਲ ਸ਼ਰਮਾ ਘਨੌਰ, ਹਰਜਿੰਦਰ ਸਿੰਘ ਲਾਛੜੂ, ਮਨਦੀਪ ਸਿੰਘ ਸੌਟਾਂ, ਗੁਰਮੀਤ ਸਿੰਘ ਰਾਮਪੁਰ, ਗੁਰਮੀਤ ਸਿੰਘ ਸੌਟਾਂ, ਅਮਰਿੰਦਰ ਸਿੰਘ ਲਾਛੜੂ, ਨਸੀਬ ਖਾਨ, ਜੱਸੀ ਚਪੜ, ਹਰਜਿੰਦਰ ਸਿੰਘ ਬਘੌਰਾ, ਲਖਵੀਰ ਸਿੰਘ ਘਨੌਰ, ਟਿੰਕੂ ਘਨੌਰੀ ਖੇੜਾ, ਹਰਪ੍ਰੀਤ ਸਿੰਘ ਅੰਟਾਲ, ਦਲਜੀਤ ਸਿੰਘ ਸਿਆਲੂ, ਪਰਮਜੀਤ ਸਿੰਘ ਮੱਟੂ ਅਤੇ ਭੋਲਾ (ਸਾਬਕਾ ਐਮ.ਸੀ.) ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਸਨ।