ਰਵਿੰਦਰ ਸਿੰਘ ਮੂੰਗੋ ਹਲਕਾ ਨਾਭਾ ਦੇ ਕੋਆਰਡੀਨੇਟਰ ਨਿਯੁਕਤ
ਰਵਿੰਦਰ ਸਿੰਘ ਮੂੰਗੋ ਹਲਕਾ ਨਾਭਾ ਦੇ ਕੋਆਰਡੀਨੇਟਰ ਨਿਯੁਕਤ
Publish Date: Wed, 11 Mar 2026 04:23 PM (IST)
Updated Date: Wed, 11 Mar 2026 04:24 PM (IST)

ਮਹਿੰਦਰਪਾਲ ਬੱਬੀ, •ਪੰਜਾਬੀ ਜਾਗਰਣ, •ਭਾਦਸੋਂ : ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸ ਆਗੂ ਰਵਿੰਦਰ ਸਿੰਘ ਮੂੰਗੋ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਹਲਕਾ ਨਾਭਾ ਰਿਜਰਵ ਤੋਂ ਕੋਆਰਟੀਨੇਟਰ (ਐਲ.ਡੀ.ਐਮ.) ਨਿਯੁਕਤ ਕੀਤਾ ਗਿਆ ਹੈ। ਰਵਿੰਦਰ ਮੂੰਗੋ ਨੂੰ ਨਿਯੁਕਤੀ ਪੱਤਰ ਸੌਂਪਦਿਆ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਉਦੈਪੁਰ ਚਿੰਤਨ ਸ਼ਿਵਿਰ ਵਿਚ ਐਸਸੀ, ਐਸਟੀ, ਓਬੀਸੀ, ਅਤੇ ਘੱਟ ਗਿਣਤੀਆਂ ਵਿੱਚ ਲੀਡਰਸਿਪ ਵਿਕਾਸ ਲਈ ਇਕ ਵਿਸ਼ੇਸ ਪ੍ਰੋਗਰਾਮ ਸੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ , ਉਸੇ ਪ੍ਰੋਗਰਾਮ ਤਹਿਤ ਰਵਿੰਦਰ ਸਿੰਘ ਮੂੰਗੋ ਨੂੰ ਲੀਡਰਸ਼ਿੱਪ ਡਿਵੈਲਪਮੈਂਟ ਮਿਸ਼ਨ ਦਾ ਵਿਧਾਨ ਸਭਾ ਹਲਕਾ ਨਾਭਾ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਨਵ ਨਿਯੁਕਤ ਐਲ.ਡੀ.ਐਮ. ਹਲਕਾ ਕੋਆਰਡੀਨੇਟਰ ਰਵਿੰਦਰ ਸਿੰਘ ਮੂੰਗੋ ਨੇ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮਹੰਤ ਹਰਵਿੰਦਰ ਸਿੰਘ ਖਨੌੜਾ ਸਮੇਤ ਕਾਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਵਿਸਵਾਸ ਦਿਵਾਇਆ ਕਿ ਉਹ ਕਾਗਰਸ ਪਾਰਟੀ ਵੱਲੋਂ ਦਿੱਤੀ ਗਈ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ਼ ਨਿਭਾਉਣਗੇ । ਇਸ ਮੌਕੇ ਗੁਰਬਚਨ ਸਿੰਘ ਬਿੱਲੂ ਮਲੇਵਾਲ ,ਤੇਜਵਿਦਰ ਸਿੰਘ ਪੱਪੀ ਬਿਰਧਨੋ ,ਰਤਨਚੰਦ ਜਸੋਮਾਜਰਾ ,ਕੁਲਦੀਪ ਸਿੰਘ ਪਾਹਲੀਆ ,ਸੰਤੋਖ ਸਿੰਘ ਬੁਗਾ ਖੁਰਦ ,ਡਾਕਟਰ ਰਾਜ ਕੁਮਾਰ ਹੱਲਾ ,ਜਗਜੀਤ ਸਿੰਘ, ਨਾਹਰ ਸਿੰਘ ਤੇ ਸੰਦੀਪ ਸਿੰਘ ਹਾਜ਼ਰ ਸਨ ।