ਸੰਗਰੂਰ ’ਚ ਯੋਗ ਦੀਆਂ ਲਗਾਈਆਂ ਜਾ ਰਹੀਆਂ ਫ੍ਰੀ ਕਲਾਸਾਂ
ਲੋਕਾਂ ਲਈ ਸੀਐਮ ਦੀ ਯੋਗਸ਼ਾਲਾ ਬਣੀ ਤੰਦਰੁਸਤ ਜੀਵਨ ਸ਼ੈਲੀ : ਅਰਜੁਨ ਸਿੰਘ ਸ਼ੈਣੀ
Publish Date: Mon, 16 Feb 2026 04:43 PM (IST)
Updated Date: Tue, 17 Feb 2026 04:04 AM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਸੰਗਰੂਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਡਰੀਮ ਪ੍ਰੋਜੈਕਟ ਸੀਐੱਮ ਦੀ ਯੋਗਸ਼ਾਲਾ ਸੰਗਰੂਰ ਸ਼ਹਿਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਪ੍ਰਾਜੈਕਟ ਵਿੱਚ ਯੋਗ ਦੀਆਂ ਫਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਸੂਖਸਮ ਵਿਯਾਮ, ਸਥੂਲ ਵਿਯਾਮ,ਆਸਣ, ਧਿਆਨ ,ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ। ਰਾਜ ਦੇਵੀ, ਸੰਗੀਤਾ ਗੁਪਤਾ, ਰਾਮ ਮੂਰਤੀ, ਪੂਜਾ ਸ਼ਰਮਾ, ਸੀਮਾ ਰਾਣੀ, ਸੰਦੀਪ ਸ਼ਰਮਾ, ਪੁਨੀਤ ਕੌਰ, ਮੋਨਿਕਾ ਅਗਨੀਹੋਤਰੀ, ਡਿੰਪਲ ਨੇ ਦੱਸਿਆ ਕਿ ਯੋਗਾ ਕਰਨ ਨਾਲ ਉਨ੍ਹਾਂ ਨੂੰ ਸਰੀਰਕ ਕਈ ਪ੍ਰੇਸ਼ਾਨੀਆਂ ਤੋ ਛੁਟਕਾਰਾ ਮਿਲਿਆ ਹੈ।ਯੋਗ ਇੰਸਟ੍ਰਕਟਰ ਅਰਜਨ ਸੈਣੀ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰ ਰਹੇ ਹਨ ਅਤੇ ਵੱਖ-ਵੱਖ ਥਾਵਾਂ ਤੇ ਰੋਜਾਨਾ ਯੋਗ ਦੀਆਂ ਕਲਾਸਾਂ ਲਾ ਰਹੇ ਹਨ। ਜਿਸ ਨਾਲ ਯੋਗ ਦੇ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਤੰਦਰੁਸਤ ਜੀਵਨ ਜਿਊਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ ।ਨਿਰਮਲ ਸਿੰਘ ਜ਼ਿਲ੍ਹਾ ਕੋਡੀਨੇਟਰ ਸੰਗਰੂਰ ਸੀਐਮ ਦੀ ਯੋਗਸ਼ਾਲਾ ਬਾਰੇ ਦੱਸਿਆਂ ਹੋਏ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡਾਂ ਨਿਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।