ਸੀਐੱਮ ਦੀ ਯੋਗਸਾਲਾ ਬਣੀ ਸਿਹਤਮੰਦ ਜੀਵਨ ਦਾ ਆਧਾਰ
ਸੀਐਮ ਦੀ ਯੋਗਸਾਲਾ ਬਣੀ ਸਿਹਤਮੰਦ ਜੀਵਨ ਦਾ ਆਧਾਰ
Publish Date: Tue, 24 Mar 2026 05:39 PM (IST)
Updated Date: Wed, 25 Mar 2026 04:04 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰੋਜੈਕਟ ਸੀਐਮ ਦੀ ਯੋਗਸ਼ਾਲਾ ਧੂਰੀ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ।ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਸੰਜੀਵ ਗੋਇਲ ਦੁਆਰਾ ਦਿੱਤੇ ਸਹਿਯੋਗ ਨਾਲ ਇਸ ਪ੍ਰੋਜੈਕਟ ਵਿੱਚ ਯੋਗ ਦੀਆਂ ਫਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਯੋਗਾ ਟ੍ਰੇਨਰ ਬੇਅੰਤ ਸਿੰਘ ਦੁਆਰਾ ਧੂਰੀ ਦੇ ਸੰਗਤਪੁਰਾ ਮਹੱਲੇ ਵਿੱਚ ਯੋਗਾ ਕਲਾਸ ਚਲਾਈ ਜਾ ਰਹੀ ਹੈ ਜਿਸ ਵਿੱਚ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ। ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਯੋਗ ਕਰਨ ਨਾਲ ਸਰਵਾਈਕਲ, ਬੈਕ ਪੇਨ, ਸਟ੍ਰੈੱਸ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ ਹਾਈ-ਲੋਅ ਬਲੱਡ ਪ੍ਰੈਸਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਧੂਰੀ ਦੇ ਰਹਿਣ ਵਾਲੇ (ਸੁਖਜੀਤ) ਨੇ ਦੱਸਿਆਂ ਕਿ ਉਹਨਾਂ ਨੂੰ ਕਬਜ ਤੋਂ ਰਾਹਤ ਮਿਲੀ ਹੈ (ਅਮਨ ਸਰਮਾ ) ਨੇ ਦੱਸਿਆਂ ਕਿ ਐਸੀਡੀਟੀ ਤੋ ਰਾਹਤ , ਚੁਸਤੀ ਫੁਰਤੀ ਵਧੀ ਹੈ । (ਸੁਖਵਿੰਦਰ) ਨੇ ਦੱਸਿਆਂ ਕਿ ਜੋੜਾਂ ਦੇ ਦਰਦ ਤੋਂ ਰਾਹਤ ਮਿਲੀ ਹੈ ਅਤੇ 7 ਸਾਲਾ ਦੇ ਹਾਈ ਬਲੱਡ ਪ੍ਰੈਸਰ ਤੋਂ ਰਾਹਤ ਮਿਲੀ ਹੈ। (ਪੂਨਮ) ਨੇ ਦੱਸਿਆਂ ਕਿ ਚੁਸਤੀ ਫੁਰਤੀ ਵਧੀ ਹੈ, ਲਚੀਲਾਪਨ ਵਧੀਆ ਹੈ (ਰਜਿੰਦਰ) ਸਾਹ ਤੋ ਰਾਹਤ , ਤੇਜਾਬ ਦੀ ਸਮੱਸਿਆ ਤੋ ਰਾਹਤ। (ਦੀਦਾਰ) ਸਾਈਨਸ ਦੀ ਸਮੱਸਿਆ ਤੋ ਰਾਹਤ । (ਆਰੁਸ਼ੀ- ਕਵੀਤਾ) ਚਿਕਨਗੁਨੀਆ ਤੋ ਰਾਹਤ । (ਜਸਪ੍ਰੀਤ )ਦੱਸਿਆਂ ਕਿ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ । ਜਿਸ ਵਿੱਚ ਲੋਕਾਂ ਨੂੰ ਆਪਣੀ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਯੋਗ ਦੇ ਨਿਯਮਿਤ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਉਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ। ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ ਸੀਐਮ ਦੀ ਯੋਗਸ਼ਾਲਾ ਦੇ ਬਾਰੇ ਦੱਸਿਆ ਹੋਏ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡ ਨਿਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਹਨਾਂ ਨੇ ਦੱਸਿਆਂ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਸੁਨਾਮ, ਲਹਿਰਾ, ਦਿੜ੍ਹਬਾ, ਮੂਣਕ, ਖਨੌਰੀ , ਭਵਾਨੀਗੜ੍ਹ ਅਤੇ ਸ਼ੇਰਪੁਰ ਵਿੱਚ ਵੀ ਚੱਲ ਰਹੀ ਹੈ।