ਨਾਭਾ ’ਚ ਸੀਐੱਮ ਦੀ ਯੋਗਸ਼ਾਲਾ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ
ਨਾਭਾ ਵਿੱਚ ਸੀ.ਐਮ. ਦੀ ਯੋਗਸ਼ਾਲਾ ਨੂੰ ਮਿਲ ਰਿਹਾ ਭਰਪੂਰ ਹੁੰਘਾਰਾ
Publish Date: Tue, 17 Feb 2026 06:39 PM (IST)
Updated Date: Tue, 17 Feb 2026 06:42 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸੀਐੱਮ ਦੀ ਯੋਗਸ਼ਾਲਾ ਅਧੀਨ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਵਿਚ ਚੱਲ ਰਹੀਆਂ ਯੋਗ ਕਲਾਸਾਂ ਨੂੰ ਸ਼ਹਿਰੀ ਤੇ ਪਿੰਡਾਂ ਦੋਹਾਂ ਖੇਤਰਾਂ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆ ਯੋਗਾ ਇੰਸ੍ਰਕਟਰ ਰਜਿੰਦਰ ਸਿੰਘ ਨੇ ਦਸਿਆ ਕਿ ਲੋਕ ਵੱਡੀ ਗਿਣਤੀ ਵਿਚ ਇਨ੍ਹਾਂ ਕਲਾਸਾਂ ਨਾਲ ਜੁੜ ਕੇ ਆਪਣੀ ਸਿਹਤ ਨੂੰ ਬਿਹਤਰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾਭਾ ਬਲਾਕ ਵਿਚ ਇਸ ਸਮੇਂ 4 ਯੋਗ ਟਰੇਨਰ ਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ 22 ਡਿਪਲੋਮਾ ਵਿਦਿਆਰਥੀ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿਚ ਯੋਗ ਕਲਾਸਾਂ ਲਗਾ ਰਹੇ ਹਨ। ਇਹ ਟੀਮ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਗੋਡਿਆਂ ਦਾ ਦਰਦ, ਸਰਵਾਈਕਲ ਤੇ ਮੋਟਾਪਾ ਆਦਿ ਨੂੰ ਯੋਗ ਅਭਿਆਸ ਰਾਹੀਂ ਦੂਰ ਕਰਨ ਵਿਚ ਸਹਾਇਕ ਸਾਬਤ ਹੋ ਰਹੀ ਹੈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਮੁਫ਼ਤ ਤੇ ਵਿਗਿਆਨਕ ਢੰਗ ਨਾਲ ਯੋਗ ਸਿੱਖਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਸਿਹਤ ਵਿਚ ਮਹੱਤਵਪੂਰਨ ਸੁਧਾਰ ਆ ਰਿਹਾ ਹੈ। ਸੀਐੱਮ ਦੀ ਯੋਗਸ਼ਾਲਾ ਪੰਜਾਬ ਸਰਕਾਰ ਦਾ ਇਕ ਸਫਲ ਲੋਕ-ਹਿਤੈਸ਼ੀ ਪ੍ਰਯਾਸ ਬਣਦਾ ਜਾ ਰਿਹਾ ਹੈ, ਜੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਨਿਰਮਾਣ ਵੱਲ ਵੱਡਾ ਕਦਮ ਹੈ। ਉਨ੍ਹਾਂ ਜਨਤਾ ਲਈ ਅਪੀਲ ਕੀਤੀ ਕਿ ਜੇ ਤੁਸੀਂ ਵੀ ਨਾਭਾ ਬਲਾਕ ਦੇ ਵਾਸੀ ਹੋ ਤੇ ਯੋਗ ਕਲਾਸ ਵਿਚ ਭਾਗ ਲੈਣਾ ਚਾਹੁੰਦੇ ਹੋ ਜਾਂ ਆਪਣੇ ਮੁਹੱਲੇ/ਪਿੰਡ ਵਿਚ ਯੋਗ ਕਲਾਸ ਸ਼ੁਰੂ ਕਰਵਾਉਣ ਦੀ ਇੱਛਾ ਰੱਖਦੇ ਹੋ, ਤਾਂ ਘੱਟੋ-ਘੱਟ 25 ਮੈਂਬਰ ਇਕੱਠੇ ਕਰਕੇ ਸੰਪਰਕ ਨੰਬਰ 7888840090 ਤੇ ਤਾਲਮੇਲ ਕੀਤਾ ਜਾਵੇ।