ਸੀਐੱਮ ਮਾਨ ਨੇ ਚੀਮਾ ਮੰਡੀ ’ਚ ਸਰਕਾਰੀ ਹਸਪਤਾਲ ਦਾ ਕੀਤਾ ਉਦਘਾਟਨ
ਸੀਐਮ ਮਾਨ ਨੇ ਚੀਮਾ ਮੰਡੀ ’ਚ ਸਰਕਾਰੀ ਹਸਪਤਾਲ ਦਾ ਕੀਤਾ ਉਦਘਾਟਨ
Publish Date: Thu, 02 Apr 2026 07:36 PM (IST)
Updated Date: Fri, 03 Apr 2026 04:16 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਮਹਾਰਾਜ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਜਿੱਥੇ ਵਿੱਦਿਆ ਦਾਨੀ ਸਨ ਉੱਥੇ ਉਹ ਮਨੁੱਖਤਾ ਦੇ ਸੰਤ ਸਨ, ਜਿਹਨਾਂ ਦੀ ਜਨਮ ਨਗਰੀ ਚੀਮਾ ਮੰਡੀ ਨੂੰ ਆਪ ਸਰਕਾਰ ਵੱਲੋਂ ਬਹੁਤ ਸਾਰੀਆਂ ਸੌਗਾਤਾਂ ਦੇ ਕੇ ਨਿਵਾਜਿਆ ਗਿਆ ਹੈ।ਉਹਨਾਂ ਕਿਹਾ ਕਿ ਸੰਤ ਜੀ ਨੇ ਵਿਦਿਆ ਨੂੰ ਵਿਸ਼ੇਸ਼ ਤੌਰ ਤੇ ਪਹਿਲ ਦਿੱਤੀ ਸੀ। ਉਹਨਾਂ ਦੱਸਿਆ ਕਿ ਇਸ ਹਸਪਤਾਲ ਤੇ 11 ਕਰੋੜ 70 ਲੱਖ ਰੁਪਏ ਦਾ ਖਰਚਾ ਆਇਆ ਹੈ ਜਿਸ ਨਾਲ ਚੀਮਾ ਮੰਡੀ ਦੇ ਨਾਲ ਨਾਲ ਇਲਾਕੇ ਦੇ ਦਰਜਨਾਂ ਤੋਂ ਵੱਧ ਪਿੰਡਾਂ ਨੂੰ ਇਸ ਦਾ ਲਾਹਾ ਮਿਲੇਗਾ। ਉਹਨਾ ਕਿਹਾ ਕਿ 30 ਬੈੱਡਾਂ ਦਾ ਇਹ ਸ਼ਾਨਦਾਰ ਹਸਪਤਾਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲੇਟੈਸਟ ਮਸ਼ੀਨਾਂ ਹਨ। ਹਸਪਤਾਲ ਵਿੱਚ ਜੱਚਾ ਬੱਚਾ ਦਾ ਵਾਰਡ ਅਲੱਗ ਹੈ ਤੇ ਸਪੈਸ਼ਲ ਵਾਰਡ ਹਨ । ਉਹਨਾਂ ਕਿਹਾ ਕਿ ਐਮਰਜੈਂਸੀ ਦਾ ਵੀ ਪ੍ਰਬੰਧ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਹਸਪਤਾਲ ਦੇ ਬਣਨ ਨਾਲ ਲਗਭਗ 50 ਹਜਾਰ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।ਉਨ੍ਹਾ ਦੱਸਿਆ ਕਿ ਇੱਥੇ ਸਬ ਤਹਿਸੀਲ,ਦੋ ਮੁਹੱਲਾ ਕਲੀਨਿਕ,ਪਸ਼ੂ ਹਸਪਤਾਲ, ਪਾਣੀ ਵਾਲ਼ੀ ਟੈਂਕੀ, ਸਟੇਡੀਅਮ ਅਤੇ ਸ਼ਾਨਦਾਰ ਬੱਸ ਅੱਡਾ ਵੀ ਬਣ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੀਮਾ ਮੰਡੀ ਉਹਨਾਂ ਦੀ ਪ੍ਰਯੋਗਸ਼ਾਲਾ ਬਣ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਮ ਤੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਕੰਮ ਵੀ ਜ਼ਲਦੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਵਜ਼ੀਰ ਅਮਨ ਅਰੋੜਾ, ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬਲਜਿੰਦਰ ਕੌਰ , ਆਪ ਆਗੂ ਬੀਰਬਲ ਸਿੰਘ ਚੀਮਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ ਅੰਜੂ ਬਾਲਾ,ਆਪ ਆਗੂ ਲੱਖੀ ਬਾਂਸਲ, ਕੌਂਸਲਰ ਬਲਜਿੰਦਰ ਸਿੰਘ,ਹਰਪ੍ਰੀਤ ਸਿੰਘ,ਜਸਵੀਰ ਸਿੰਘ, ਸੁਖਜੀਤ ਸੁੱਖਾ ਵਾਲੀ,ਕੁਲਦੀਪ ਸਿੰਘ ਸਿੱਧੂ,ਨਿੱਕਾ ਸਿੰਘ,ਹਰਮੇਸ਼ ਸਿੰਘ, ਗੁਰਪ੍ਰੀਤ ਸਿੰਘ ਚੀਮਾ,ਬਹਾਦਰ ਸਿੰਘ ਚਹਿਲ,ਨਿਰਭੈ ਸਿੰਘ ਮਾਨ,ਬਲਾਕ ਸੰਮਤੀ ਮੈਂਬਰ ਹਰਵਿੰਦਰ ਰਿਸ਼ੀ ਸਤੌਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ,ਨਗਰ ਨਿਵਾਸੀ, ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।