ਅਕਾਲੀ ਦਲ ਵੱਲੋਂ ਹਲਕਾ ਰਾਜਪੁਰਾ ਦੇ 17 ਸਰਕਲ ਪ੍ਰਧਾਨ ਨਿਯੁਕਤ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਵੱਲੋਂ ਹਲਕਾ ਰਾਜਪੁਰਾ ਦੇ 17 ਸਰਕਲ ਪ੍ਰਧਾਨ ਨਿਯੁਕਤ
Publish Date: Sun, 22 Feb 2026 04:43 PM (IST)
Updated Date: Sun, 22 Feb 2026 04:45 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਹੇਠ ਜਗਮੀਤ ਸਿੰਘ ਹਰਿਆਊ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਿਹਾਤੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਕਲ ਰਾਜਪੁਰਾ ਦੇ 17 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕਰਕੇ ਲਿਸਟ ਜਾਰੀ ਕੀਤੀ ਗਈ। ਜਿਸ ਵਿਚ ਅਰਵਿੰਦਰਪਾਲ ਸਿੰਘ ਰਾਜੂ ਸਾਬਕਾ ਐਮਸੀ ਨੂੰ ਸਰਕਲ ਪ੍ਰਧਾਨ ਰਾਜਪੁਰਾ ਸ਼ਹਿਰੀ, ਸੁਸ਼ੀਲ ਉਤਰੇਜਾ ਪ੍ਰਧਾਨ ਸਰਕਲ ਟਾਊਨ 1 ਕੇ. ਕੇ. ਸਕੂਲ, ਰਵਿੰਦਰਪਾਲ ਸਿੰਘ ਰਿੰਕੂ ਸਰਾਓ ਪ੍ਰਧਾਨ ਸਰਕਲ 2 ਨਵੀਂ ਕਚਹਿਰੀ, ਰਣਧੀਰ ਸਿੰਘ ਨੀਲਪੁਰ ਪ੍ਰਧਾਨ ਸਰਕਲ ਨੀਲਪੁਰ, ਮਲਕੀਤ ਸਿੰਘ ਬਿੱਟੂ ਪ੍ਰਧਾਨ ਸਰਕਲ 1 ਰਾਜਪੁਰਾ, ਰਣਧੀਰ ਸਿੰਘ ਧੀਰ ਪ੍ਰਧਾਨ ਸਰਕਲ 2 ਰਾਜਪੁਰਾ, ਰਵਿੰਦਰ ਸਿੰਘ ਵਾਲੀਆ ਬਿੱਟੂ ਪ੍ਰਧਾਨ ਸਰਕਲ ਪਟੇਲ ਕਾਲਜ, ਰਘਵੀਰ ਸਿੰਘ ਮੋਹੀ ਪ੍ਰਧਾਨ ਸਰਕਲ ਬਨੂੜ ਸ਼ਹਿਰੀ, ਕੁਲਵਿੰਦਰ ਸਿੰਘ ਤਸੌਲੀ ਪ੍ਰਧਾਨ ਸਰਕਲ ਬਨੂੜ ਦਿਹਾਤੀ, ਰਘਵੀਰ ਸਿੰਘ ਨੰਬਰਦਾਰ ਪ੍ਰਧਾਨ ਸਰਕਲ ਖੇੜਾ ਗੱਜੂ, ਜਤਿੰਦਰ ਸਿੰਘ ਅਰਾਈ ਮਾਜਰਾ ਸਰਕਲ ਪ੍ਰਧਾਨ ਨਲਾਸ ਕਲਾਂ, ਹਰਮੀਤ ਸਿੰਘ ਟਿਵਾਣਾ ਸੁਰਲ ਸਰਕਲ ਪ੍ਰਧਾਨ ਹਰਿਆਉ, ਸੁਖਦੇਵ ਸਿੰਘ ਪਿਲਖਣੀ ਸਰਕਲ ਪ੍ਰਧਾਨ ਦਮਨਹੇੜੀ, ਕਰਨੈਲ ਸਿੰਘ ਜਲਾਲਪੁਰ ਸਰਕਲ ਪ੍ਰਧਾਨ ਕਾਲੋਮਾਜਰਾ, ਬਲਜੀਤ ਸਿੰਘ ਸਰਕਲ ਪ੍ਰਧਾਨ ਬਖਸ਼ੀਵਾਲਾ, ਹਰਦਿਤ ਸਿੰਘ ਸਰਕਲ ਪ੍ਰਧਾਨ ਧਰਮਗੜ੍ਹ ਦਿਹਾਤੀ ਸਮੇਤ 17 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਦਾਰ ਜਗਮੀਤ ਸਿੰਘ ਹਰਿਆਊ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਰਦਾਰ ਅਮਿਤ ਸਿੰਘ ਰਾਠੀ ਦਾ ਧੰਨਵਾਦ ਕੀਤਾ।