ਮਾਡਲ ਸਕੂਲ ਚੁਨਾਗਰਾ ਵਿਖੇ ਔਰਤ ਦਿਵਸ ਸਬੰਧੀ ਸਮਾਗਮ
ਮਾਡਲ ਸਕੂਲ ਚੁਨਾਗਰਾ ਵਿਖੇ ਔਰਤ ਦਿਵਸ ਸਬੰਧੀ ਸਮਾਗਮ
Publish Date: Sun, 08 Mar 2026 05:12 PM (IST)
Updated Date: Sun, 08 Mar 2026 05:15 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਚੁਨਾਗਰਾ ਦੇ ਐੱਨਐੱਨਐੱਸ ਯੂਨਿਟ ਵੱਲੋਂ ਸਕੂਲ ਇੰਚਾਰਜ ਸ਼੍ਰੀ ਯੋਗੇਸ਼ ਕੁਮਾਰ ਦੀ ਅਗਵਾਈ ’ਚ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ। ਇਸ ਮੌਕੇ ਰਾਜਿੰਦਰਪਾਲ ਕੌਰ ਦੁਆਰਾ ਮਹਿਲਾਵਾਂ ਦੇ ਅਧਿਕਾਰ, ਵੱਖ-ਵੱਖ ਖੇਤਰਾਂ ਵਿਚ ਮਹਿਲਾਵਾਂ ਦੀ ਸਫਲਤਾ ਤੇ ਸੁਨਹਿਰੇ ਭਵਿੱਖ ਬਾਰੇ ਵਿਸਥਾਪੂਰਵਕ ਦੱਸਿਆ ਗਿਆ ਅਤੇ ਇਕ ਕਵਿਤਾ ਦੇ ਰਾਹੀਂ ਮਾਂ ਦੇ ਰੂਪ ਵਿਚ ਔਰਤ ਦੀ ਮਹਾਨਤਾ ਨੂੰ ਬਾਖੂਬੀ ਪ੍ਰਗਟਾਇਆ। ਇਸ ਮੌਕੇ ਰਾਜਿੰਦਰਪਾਲ ਕੌਰ ਨੂੰ ਐੱਨਐੱਸਐੱਸ ਯੂਨਿਟ ਦੁਆਰਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਅਫ਼ਸਰ ਲਵਕੇਸ਼ ਕੁਮਾਰ ਦੁਆਰਾ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।