ਮਾਡਲ ਸਕੂਲ ਚੁਨਾਗਰਾ ਵਿਖੇ ਕਿਸ਼ੋਰਾਵਸਥਾ ਸਬੰਧੀ ਸਮਾਗਮ ਕਰਵਾਇਆ
ਮਾਡਲ ਸਕੂਲ ਚੁਨਾਗਰਾ ਵਿਖੇ ਕਿਸ਼ੋਰਾਵਸਥਾ ਸਬੰਧੀ ਸਮਾਗਮ ਕਰਵਾਇਆ
Publish Date: Tue, 17 Mar 2026 04:47 PM (IST)
Updated Date: Tue, 17 Mar 2026 04:49 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਰਕਾਰੀ ਮਾਡਲ ਸਕੂਲ ਚੁਨਾਗਰਾ ਦੇ ਐੱਨਐੱਸਐੱਸ ਯੂਨਿਟ ਵੱਲੋਂ ਸ਼੍ਰੀ ਦੁਰਗਾ ਦਲ ਚੈਰੀਟੇਬਲ ਹਸਪਤਾਲ ਪਾਤੜਾਂ ਦੇ ਸਹਿਯੋਗ ਨਾਲ ਸਕੂਲ ਇੰਚਾਰਜ ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਲਈ ਕਿਸ਼ੋਰਾਵਸਥਾ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਡਾਕਟਰ ਭਾਵਨਾ ਵਰਮਾ ਦੁਆਰਾ ਕਿਸ਼ੋਰਾਵਸਥਾ ਵਿਚ ਆਉਣ ਵਾਲੀਆਂ ਵੱਖ-ਵੱਖ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਇਨ੍ਹਾਂ ਸਮੱਸਿਆਵਾਂ ਦੇ ਉਪਾਅ ਵੀ ਦੱਸੇ ਗਏ। ਇਸ ਦੌਰਾਨ ਰਾਜਿੰਦਰਪਾਲ ਕੌਰ ਅਤੇ ਵਿਦਿਆਰਥਣਾਂ ਦੁਆਰਾ ਡਾਕਟਰ ਭਾਵਨਾ ਵਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਲਵਕੇਸ਼ ਕੁਮਾਰ ਦੁਆਰਾ, ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਸਹਿਯੋਗ ਦੇਣ ਲਈ ਇੰਚਾਰਜ ਸਾਹਿਬ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ।