ਵੱਖ-ਵੱਖ ਇਲਾਕਿਆਂ ’ਚੋਂ ਮੋਟਰਸਾਈਕਲ ਤੇ ਕਾਰ ਚੋਰੀ
ਵੱਖ-ਵੱਖ ਇਲਾਕਿਆਂ ਤੋਂ ਮੋਟਰਸਾਈਕਲ ਤੇ ਕਾਰ ਚੋਰੀ
Publish Date: Sun, 18 Jan 2026 06:02 PM (IST)
Updated Date: Mon, 19 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਇਕ ਮੋਟਰਸਾਈਕਲ ਤੇ ਇਕ ਕਾਰ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਦੋਹਾਂ ਮਾਮਲਿਆਂ ਵਿੱਚ ਪੁਲਿਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨ ਇਲਾਕੇ ਦੇ ਮਜੀਠੀਆ ਐਨਕਲੇਵ ਨਿਵਾਸੀ ਸੁਮਿਤ ਆਨੰਦ ਅਨੁਸਾਰ 14 ਜਨਵਰੀ ਦੀ ਰਾਤ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਦੇ ਨੇੜੇ ਇੱਕ ਪਲਾਟ ਵਿੱਚ ਖੜ੍ਹੀ ਆਈ-10 ਕਾਰ ਚੋਰੀ ਕਰ ਲਈ। ਉੱਥੇ ਹੀ ਥਾਣਾ ਅਰਬਨ ਐਸਟੇਟ ਇਲਾਕੇ ਦੇ ਫ੍ਰੈਂਡਜ਼ ਕਾਲੋਨੀ ਤੋਂ ਇੱਕ ਮੋਟਰਸਾਈਕਲ ਚੋਰੀ ਹੋਈ ਹੈ। ਇਸ ਸਬੰਧੀ ਅਰਬਨ ਐਸਟੇਟ ਫੇਜ਼-2 ਨਿਵਾਸੀ ਸੁਮਿਤ ਆਨੰਦ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੁਮਿਤ ਮੁਤਾਬਕ ਉਸਦੀ ਮੋਟਰਸਾਈਕਲ 25 ਦਸੰਬਰ ਨੂੰ ਸਵੇਰੇ ਲਗਭਗ 11 ਵਜੇ ਚੋਰੀ ਹੋਈ ਸੀ ਅਤੇ ਪੁਲਿਸ ਨੇ 17 ਜਨਵਰੀ ਨੂੰ ਕੇਸ ਦਰਜ ਕੀਤਾ।