ਚਿਤਕਾਰਾ ਯੂਨੀਵਰਸਿਟੀ ’ਚ ‘ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦਾ ਉਦਘਾਟਨ
ਚਿਤਕਾਰਾ ਯੂਨੀਵਰਸਿਟੀ ਵਿਖੇ ਦੁਨੀਆ ਦੇ ਦੂਜੇ ‘ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦਾ ਉਦਘਾਟਨ
Publish Date: Thu, 12 Feb 2026 04:20 PM (IST)
Updated Date: Thu, 12 Feb 2026 04:23 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਉੱਚ ਸਿੱਖਿਆ ਦੇ ਖੇਤਰ ਵਿਚ ਇਕ ਮਹੱਤਵਪੂਰਨ ਪੜਾਅ ਦਰਜ ਕਰਦਿਆਂ ਚਿਤਕਾਰਾ ਯੂਨੀਵਰਸਿਟੀ ਵਿਖੇ ਦੁਨੀਆ ਦੇ ਦੂਜੇ ‘ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦਾ ਸ਼ੁਭ ਉਦਘਾਟਨ ਕੀਤਾ ਗਿਆ। ਇਸ ਐਕਸਪੀਰੀਅੰਸ ਜ਼ੋਨ ਦਾ ਉਦਘਾਟਨ ਲਿੰਕਡਇਨ ਇੰਡੀਆ ਦੀ ਹੈੱਡ ਆਫ ਐਜੂਕੇਸ਼ਨ ਸੁਸ਼ਰੀ ਸਬਾ ਕਰੀਮ ਅਤੇ ਇੰਡੀਆ ਤੇ ਜਪਾਨ ਲਈ ਹੈੱਡ ਆਫ ਕਸਟਮਰ ਸਕਸੈਸ ਐਂਡ ਟੈਲੈਂਟ ਸੋਲੂਸ਼ਨਜ਼ ਸੁਸ਼ਰੀ ਵਿਭਾ ਅਡਲਖਾ ਵੱਲੋਂ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਏਆਈ-ਸਮਰੱਥ ਤੇ ਰੋਲਪਲੇ ਆਧਾਰਿਤ ਇਸ ਇਮਰਸਿਵ ਹੱਬ ਨੂੰ ਵਿਦਿਆਰਥੀਆਂ ਦੀ ਕਰੀਅਰ ਤਿਆਰੀ ਨੂੰ ਅਸਲ ਦੁਨੀਆ ਨਾਲ ਜੋੜਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਜ਼ੋਨ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਪੇਸ਼ੇਵਰ ਪਛਾਣ ਬਣਾਉਣ, ਨੈੱਟਵਰਕਿੰਗ ਹੁਨਰ ਮਜ਼ਬੂਤ ਕਰਨ ਅਤੇ ਗਲੋਬਲ ਮੌਕਿਆਂ ਨਾਲ ਆਤਮਵਿਸ਼ਵਾਸ ਨਾਲ ਜੁੜਨ ਲਈ ਮਦਦਗਾਰ ਸਾਬਤ ਹੋਵੇਗਾ। ਇੰਟਰਐਕਟਿਵ ਸਿਮੂਲੇਸ਼ਨ ਅਤੇ ਲਿੰਕਡਇਨ ਦੇ ਉੱਨਤ ਏਆਈ ਟੂਲਜ਼ ਰਾਹੀਂ ਵਿਦਿਆਰਥੀਆਂ ਨੂੰ ਇੰਟਰਵਿਊ ਤਿਆਰੀ, ਪਰਸਨਲ ਬ੍ਰਾਂਡਿੰਗ ਅਤੇ ਰਣਨੀਤਿਕ ਕਰੀਅਰ ਵਿਕਾਸ ਬਾਰੇ ਪ੍ਰਯੋਗਾਤਮਕ ਅਨੁਭਵ ਪ੍ਰਾਪਤ ਹੋਵੇਗਾ। ਸਮਾਰੋਹ ਦੌਰਾਨ ਲਿੰਕਡਇਨ ਕੈਂਪਸ ਐਂਬੈਸਡਰਜ਼ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਦਘਾਟਨ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਲਿੰਕਡਇਨ ਐਕਸਪੀਰੀਅੰਸ ਜ਼ੋਨ ਦੀ ਸਥਾਪਨਾ ਉੱਚ ਸਿੱਖਿਆ ਵਿਚ ਕਰੀਅਰ ਤਿਆਰੀ ਨੂੰ ਨਵੀਂ ਪਰਿਭਾਸ਼ਾ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਉਪਰਾਲਾ ਭਵਿੱਖ-ਕੇਂਦ੍ਰਿਤ, ਗਲੋਬਲ ਪੱਧਰ ’ਤੇ ਸਮਰੱਥ ਅਤੇ ਮੁਕਾਬਲੇਯੋਗ ਗ੍ਰੈਜੂਏਟ ਤਿਆਰ ਕਰਨ ਦੇ ਯੂਨੀਵਰਸਿਟੀ ਦੇ ਵਿਜ਼ਨ ਦਾ ਪ੍ਰਤੀਕ ਹੈ।