ਚਿਤਕਾਰਾ ਯੂਨੀਵਰਸਿਟੀ ’ਚ ਜੀਓ ਗੇਮਜ਼ ਵੈਲੋਰੈਂਟ ਕੈਂਪਸ ਕੱਪ ਲਗਾਇਆ
ਚਿਤਕਾਰਾ ਯੂਨੀਵਰਸਿਟੀ ‘ਚ ਜੀਓ ਗੇਮਜ਼ ਵੈਲੋਰੈਂਟ ਕੈਂਪਸ ਕੱਪ ਦਾ ਆਯੋਜਨ
Publish Date: Fri, 03 Apr 2026 04:47 PM (IST)
Updated Date: Fri, 03 Apr 2026 04:49 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਜੀਓ ਪਲੇਟਫਾਰਮਜ਼ ਲਿਮਿਟਡ ਦੇ ਡਿਜ਼ੀਟਲ ਗੇਮਿੰਗ ਪਲੇਟਫਾਰਮ ਜੀਓ ਗੇਮਜ਼ ਵੱਲੋਂ ਵਿਦਿਆਰਥੀ ਗੇਮਰਾਂ ਲਈ ਕਰਵਾਏ ਗਏ ਦੇਸ਼-ਪੱਧਰੀ ਕਾਲਜੀਏਟ ਈ-ਸਪੋਰਟਸ ਟੂਰਨਾਮੈਂਟ ‘ਜੀਓ ਗੇਮਜ਼ ਵੈਲੋਰੈਂਟ ਕੈਂਪਸ ਕੱਪ’ ਵੀਸੀਸੀ ਦਾ ਗ੍ਰੈਂਡ ਫਿਨਾਲੇ ਪੰਜਾਬ ਦੀ ਚਿਤਕਾਰਾ ਯੂਨੀਵਰਸਿਟੀ ਦੇ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ’ਚ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਫਾਈਨਲ ਮੁਕਾਬਲੇ ’ਚ ਜੇਈਸੀਆਰਸੀ ਯੂਨੀਵਰਸਿਟੀ, ਜੈਪੁਰ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਖਿਤਾਬ ਆਪਣੇ ਨਾਮ ਕੀਤਾ, ਜਦਕਿ ਪੀਈਐਸ ਯੂਨੀਵਰਸਿਟੀ, ਬੈਂਗਲੁਰੂ ਉਪਵਿਜੇਤਾ ਰਹੀ। ਇਸ ਫਾਈਨਲ ਮੁਕਾਬਲੇ ਵਿਚ ਦੇਸ਼ ਭਰ ਦੇ 32 ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਨੂੰ ਕਾਲਜ ਪੱਧਰ ’ਤੇ ਈ-ਸਪੋਰਟਸ ਨੂੰ ਉਤਸ਼ਾਹਿਤ ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਮੁਕਾਬਲੇ ਨੂੰ ਮਲਟੀ-ਸਟੇਜ ਕੰਪੀਟੀਟਿਵ ਫਾਰਮੈਟ ਅਧੀਨ ਤਿੰਨ ਚਰਣਾਂ ’ਚ ਕਰਵਾਇਆ ਗਿਆ, ਜਿਸ ਵਿਚ ਇੰਟਰਾ-ਕੈਂਪਸ ਸਿਲੈਕਸ਼ਨ ਰਾਊਂਡ, ਇੰਟਰ-ਕਾਲਜੀਏਟ ਨੈਸ਼ਨਲ ਕਵਾਲੀਫਾਇਰ ਅਤੇ ਨਾਕਆਉਟ ਸਟੇਜ ਪਲੇਆਫ਼ ਨਾਲ ਗ੍ਰੈਂਡ ਫਿਨਾਲੇ ਸ਼ਾਮਲ ਸਨ। ਰਾਇਟ ਗੇਮਜ਼ ਦੇ ਸਹਿਯੋਗ ਨਾਲ ਕੀਤਾ ਗਿਆ, ਜਦਕਿ ਐੱਮਐੱਸਆਈ, ਸਾਈਬਰਪਾਵਰ ਪੀਸੀ ਅਤੇ ਏਐੱਨਟੀ ਈਸਪੋਰਟਸ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਗਿਆ। ਫਾਈਨਲ ਚਰਣ ‘ਚ ਚਾਰ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਚ ਜੇਈਸੀਆਰਸੀ ਯੂਨੀਵਰਸਿਟੀ (ਰੋਹਿਤ ਮਧੁ ਦੀ ਅਗਵਾਈ ਹੇਠ), ਆਈਆਈਟੀ ਰੁੜਕੀ ਸਤਿਆਮ ਪ੍ਰਸਾਦ ਦੀ ਅਗਵਾਈ ਹੇਠ, ਪੀਈਐੱਸ ਯੂਨੀਵਰਸਿਟੀ ਰਾਹੁਲ ਗੋਪਾਲਨ ਦੀ ਅਗਵਾਈ ਹੇਠ ਅਤੇ ਐਮਆਈਟੀ ਪੁਣੇ ਓਮ ਦੇਸ਼ਪਾਂਡੇ ਦੀ ਅਗਵਾਈ ਹੇਠ ਸ਼ਾਮਲ ਰਹੀਆਂ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਇਵੈਂਟ ਦੀ ਸਫਲਤਾ ਬਾਰੇ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ’ਚ ਅਸੀਂ ਹਮੇਸ਼ਾ ਉਹ ਮਾਹੌਲ ਤਿਆਰ ਕਰਨ ’ਤੇ ਵਿਸ਼ਵਾਸ ਕਰਦੇ ਹਨ, ਜਿੱਥੇ ਇਨੋਵੇਸ਼ਨ ਅਤੇ ਜਜ਼ਬੇ ਦਾ ਮੇਲ ਹੋਵੇ। ਇਹ ਸਿਰਫ਼ ਗੇਮਿੰਗ ਤੱਕ ਸੀਮਿਤ ਨਹੀਂ ਸੀ, ਸਗੋਂ ਇਸ ‘ਚ ਵਿਦਿਆਰਥੀਆਂ ਦੀ ਰਣਨੀਤਿਕ ਸੋਚ, ਅਨੁਸ਼ਾਸਨ ਅਤੇ ਟੀਮ ਸਪਿਰਿਟ ਵੀ ਸਾਫ਼ ਦਿਖਾਈ ਦਿੱਤੀ। ਸਾਨੂੰ ਮਾਣ ਹੈ ਕਿ ਅਸੀਂ ਇੱਕ ਐਸਾ ਮੰਚ ਦਿੱਤਾ ਜਿੱਥੇ ਭਾਰਤੀ ਈ-ਸਪੋਰਟਸ ਟੈਲੈਂਟ ਦੀ ਅਗਲੀ ਪੀੜ੍ਹੀ ਚਮਕ ਸਕੇ ਅਤੇ ਆਪਣੇ ਸੁਪਨਿਆਂ ਨੂੰ ਪੇਸ਼ੇਵਰ ਹਕੀਕਤ ਵਿੱਚ ਬਦਲ ਸਕੇ।