ਨਤੀਜਿਆਂ ’ਚੋਂ ਮੋਹਰੀ ਬੱਚਿਆਂ ਨੂੰ ਕੀਤਾ ਸਨਮਾਨਿਤ
ਨਤੀਜਿਆਂ ’ਚੋਂ ਮੋਹਰੀ ਬੱਚਿਆਂ ਨੂੰ ਕੀਤਾ ਸਨਮਾਨਿਤ
Publish Date: Sat, 28 Mar 2026 04:14 PM (IST)
Updated Date: Sun, 29 Mar 2026 04:02 AM (IST)
ਪੱਤਰ ਪਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਚੇਅਰਮੈਨ ਇੰਦਰਜੀਤ ਸਿੰਘ ਜੇਜੀ ਅਤੇ ਡਾਇਰੈਕਟਰ ਹਰਮਨ ਜੇਜੀ ਵੱਲੋਂ ਚਲਾਏ ਜਾ ਰਹੇ ਕਾਲਜ ਜਸਮੇਰ ਸਿੰਘ ਜੇਜੀ ਕਾਲਜ ਵਿਖੇ ਪ੍ਰਿੰਸੀਪਲ ਅਮਨਦੀਪ ਸਿੰਘ ਅਤੇ ਮੁੱਖ ਸਲਾਹਕਾਰ ਪ੍ਰੋ. ਹਰਦੀਪ ਸਿੰਘ ਦੀ ਅਗਵਾਈ ਵਿੱਚ ਗਿਆਰਵੀਂ ਕਲਾਸ ਦੇ ਇੰਚਾਰਜ ਪ੍ਰੋਫੈਸਰ ਸੁਖਜਿੰਦਰ ਕੌਰ, ਜਗਸੀਰ ਸਿੰਘ ਅਤੇ ਕਾਮਰਸ ਵਿਭਾਗ ਦੇ ਇੰਚਾਰਜ ਪ੍ਰੋਫੈਸਰ ਗੀਤਾ ਰਾਣੀ ਅਤੇ ਰਵਿੰਦਰ ਕੌਰ ਵੱਲੋਂ ਅੱਜ ਗਿਆਰਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ। ਨਤੀਜਿਆਂ ਸਬੰਧੀ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਆਰਟਸ ਵਿਭਾਗ ਵਿੱਚੋਂ ਨੀਸ਼ਾ ਰਾਣੀ ਨੇ ਪਹਿਲਾ, ਰਮਨ ਨੇ ਦੂਜਾ ਅਤੇ ਗੁਰਮੁਖ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿਭਾਗ ਵਿੱਚੋਂ ਪਹਿਲਾ ਹਰਵੀਨ ਕੌਰ, ਦੂਜਾ ਜੋਤੀ ਅਤੇ ਤੀਜਾ ਸਥਾਨ ਖੁਸ਼ਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਪ੍ਰਿੰਸੀਪਲ ਅਮਨਦੀਪ ਸਿੰਘ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਪਣੀ ਆਉਣ ਵਾਲੇ ਭਵਿੱਖ ਵਿੱਚ ਇਸ ਤੋਂ ਵੀ ਵੱਧ ਮਿਹਨਤ ਕਰਨ ਦੀ ਸਲਾਹ ਦਿੱਤੀ।