ਮੁੱਖ ਮੰਤਰੀ ਬਿਆਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ : ਭਾਈ ਛਾਜਲਾ
ਮੁੱਖ ਮੰਤਰੀ ਬਿਆਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ: ਭਾਈ ਛਾਜਲਾ
Publish Date: Fri, 09 Jan 2026 05:23 PM (IST)
Updated Date: Sat, 10 Jan 2026 04:03 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਲ ਇੰਡੀਆ ਗ੍ਰੰਥੀ, ਰਾਗੀ ਤੇ ਪ੍ਰਚਾਰਕ ਸਭਾ ਦੇ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਜਥੇਬੰਦੀਆਂ ਤੇ ਸਿੱਖ ਧਰਮ ਦੀ ਰਹਿਤ ਮਰਿਆਦਾ ਖ਼ਿਲਾਫ਼ ਦਿੱਤੇ ਜਾ ਰਹੇ ਬੇਤੁੱਕੇ ਬਿਆਨ ਦੀ ਉਹ ਨਿਖੇਧੀ ਕਰਦੇ ਹਨ ਕਿਉਕਿ ਉਨ੍ਹਾਂ ਮੁਤਾਬਕ ਮੋਨੇ ਵਿਅਕਤੀਆਂ ਤੋਂ ਗੁਰੂ ਘਰਾ ਦੀਆ ਗੋਲਕਾ ’ਚ ਪੈਸੇ ਪਵਾਉਣ ਦਾ ਕੋਈ ਅਧਿਕਾਰ ਨਹੀਂ, ਜਿਸ ਕਰ ਕੇ ਗੁਰੂ ਘਰਾ ’ਚੋਂ ਗੋਲਕਾ ਚੁੱਕੀਆਂ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀ ਕਿ ਗੁਰੂ ਘਰਾ ਦੇ ਗ੍ਰੰਥੀਆਂ, ਰਾਗੀਆਂ ਅਤੇ ਪ੍ਰਚਾਰਕਾਂ ਦੀ ਤਨਖਾਹ ਇੰਨਾ ਗੋਲਕਾ ਚੋ ਹੀ ਦਿੱਤੀ ਜਾਂਦੀ ਹੈ। ਅਗਰ ਗੁਰੂ ਘਰਾ ਚੋ ਇਹ ਗੋਲਕਾ ਚੁੱਕੀਆਂ ਜਾਦੀਆ ਹਨ ਤਾ ਅਨੇਕਾਂ ਹੀ ਸਿੱਖ ਧਰਮ ਦੇ ਪ੍ਰਚਾਰਕ, ਗ੍ਰੰਥੀ, ਰਾਗੀ, ਢਾਡੀ ਬੇਰੁਜਗਾਰ ਹੋ ਜਾਣਗੇ ਕਿਉਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, ਉਹ ਤਾਂ ਨਿਰਸਵਾਰਥ ਸੇਵਾ ਹੀ ਕਰਦੀਆਂ ਹਨ, ਜੋ ਤਨਖਾਹ ਨਹੀ ਲੈਦੀਆਂ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਗੋਲਕ ਸਿੱਖ ਧਰਮ ਵਿੱਚ ਸਿਰਫ਼ ਦਾਨ ਦਾ ਸਾਧਨ ਹੀ ਨਹੀਂ, ਸਗੋਂ ਇਹ ਸੇਵਾ, ਤਿਆਗ ਅਤੇ ਸ਼ਰਧਾ ਦੀ ਪ੍ਰਤੀਕ ਹੈ। ਸਿੱਖ ਸੰਗਤ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ ਵਿੱਚ ਅਰਪਣ ਕਰਦੀ ਹੈ, ਜੋ ਪੂਰੀ ਤਰ੍ਹਾਂ ਸ਼ਰਧਾ ਨਾਲ ਜੁੜਿਆ ਹੋਇਆ ਹੈ। ਇਸ ਲਈ ਗੋਲਕਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਪਹਿਲਾਂ ਧਾਰਮਿਕ ਮਰਿਯਾਦਾ ਅਤੇ ਸਿੱਖ ਰਵਾਇਤਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੋਲਕ ਗੁਰੂ ਸਾਹਿਬਾਨਾ ਵਲੋ ਚਲਾਈ ਗਈ ਹੈ, ਨਾ ਕਿ ਕਿਸੇ ਵਿਅਕਤੀ ਵਿਸੇਸ ਵਲੋ, ਜਿਸ ਕਰਕੇ ਇੱਕ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਵੱਲੋਂ ਦਿੱਤਾ ਗਿਆ ਬਿਆਨ ਜ਼ਿੰਮੇਵਾਰੀ ਅਤੇ ਸੰਜਮ ਨਾਲ ਭਰਪੂਰ ਹੋਣਾ ਚਾਹੀਦਾ ਹੈ।