ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਨਾਲ ਧੋਖਾ : ਸੈਣੀ
ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਨਾਲ ਧੋਖਾ: ਸੈਣੀ
Publish Date: Sun, 25 Jan 2026 05:45 PM (IST)
Updated Date: Mon, 26 Jan 2026 04:07 AM (IST)

ਕਿਹਾ, ਆਪ ਸਰਕਾਰ ਦੱਸੇ ਬਜ਼ਟ ਕਿੰਨਾ ਰੱਖਿਆ ਆਯੂਸ਼ਮਾਨ ਦਾ ਹਿੱਸਾ ਪਾਉਣ ਚ ਨਕਾਮ ਰਹੀ ਸੂਬਾ ਸਰਕਾਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਸੂਬਾਈ ਬੁਲਾਰੇ ਡਾ. ਜਗਮਹਿੰਦਰ ਸੈਣੀ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਜਨਤਾ ਦੇ ਉਕਤ ਯੋਜਨਾ ਲਈ ਬਜ਼ਟ ਸਪਸ਼ਟ ਕਰੇ ਕਿ ਕਿੰਨਾ ਪੈਸਾ ਲੋਕਾਂ ਦੇ ਇਲਾਜ ਲਈ ਰੱਖਿਆ ਗਿਆ ਹੈ। ਭਾਜਪਾ ਆਗੂ ਡਾ. ਜਗਮਹਿੰਦਰ ਸੈਣੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੇ ਪ੍ਰਤੀ ਸਾਲ 10 ਲੱਖ ਰੁਪਏ ਤੱਕ ਮੁਫ਼ਤ ਡਾਕਟਰੀ ਇਲਾਜ ਦਾ ਵਾਅਦਾ ਕੀਤਾ ਹੈ, ਲੇਕਿਨ ਅਸਲ ਵਿਚ ਉਨ੍ਹਾਂ ਨੇ ਸਿਰਫ਼ 1 ਲੱਖ ਰੁਪਏ ਤਕ ਦਾ ਬੀਮਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰਚਾਰ ਦਾ ਤਰੀਕਾ ਵਰਤਿਆ ਜਾ ਰਿਹਾ ਹੈ। ਅਸਲ ਵਿਚ ਪੰਜਾਬ ਸਰਕਾਰ ਨੇ ਸਿਹਤ ਖੇਤਰ ਲਈ ਆਪਣੇ ਬਜਟ ਵਿਚ 761 ਕਰੋੜ ਰੁਪਏ ਰੱਖੇ ਹਨ, ਪਰ ਕਿਸੇ ਨੂੰ ਵੀ ਮੈਡੀਕਲ ਕਵਰੇਜ ਦਾ ਲਾਭ ਨਹੀਂ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਪਣੇ ਹਿੱਸੇ ਦੇ 200 ਕਰੋੜ ਰੁਪਏ ਦਾ ਭੁਗਤਾਨ ਕਰਨ ’ਚ ਅਸਫਲ ਰਹੀ ਹੈ। ਇਸ ਕਾਰਨ ਇਹ ਯੋਜਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ 1200 ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕਰ ਰਹੀ ਹੈ, ਇਸ ਲਈ ਇਹ ਯੋਜਨਾ ਪ੍ਰਤੀ ਵਿਅਕਤੀ ਸਿਰਫ਼ 1 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰੇਜ ਪ੍ਰਦਾਨ ਕਰ ਰਹੀ ਹੈ।